11 ਸਾਲ ਦੀ ਬੱਚੀ ਦਾ ਸੋਸ਼ਣ ਕਰ ਰਹੇ 2 ਬਜ਼ੁਰਗ ਗ੍ਰਿਫਤਾਰ

two-persons-arrested-due-to-child-physical-abuse-in-barnala

ਪੰਜਾਬ ਵਿੱਚ ਬਲਾਤਕਾਰ ਰੁਕਣ ਦਾ ਨਾਮ ਨਹੀਂ ਲੈ ਰਹੇ। ਖ਼ਬਰ ਪੰਜਾਬ ਦੇ ਬਰਨਾਲਾ ਜ਼ਿਲ੍ਹੇ ਦੇ ਸਹਿਣਾ ਪਿੰਡ ਦੀ ਹੈ ਜਿੱਥੇ 11 ਸਾਲ ਦੀ ਬੱਚੀ ਦਾ ਸਰੀਰਕ ਸੋਸ਼ਣ ਕਰ ਰਹੇ ਦੋ ਬਜ਼ੁਰਗ ਪੁਲਿਸ ਨੇ ਗਿਰਫ਼ਤਾਰ ਕਰ ਲਏ ਹਨ। ਇਹਨਾਂ ਦੋਨਾਂ ਵਿਅਕਤੀਆਂ ਦੀ ਉਮਰ 60-65 ਸਾਲ ਦੇ ਦਰਮਿਆਨ ਹੈ।

ਦਰਅਸਲ ਬਰਨਾਲਾ ਦੇ ਪਿੰਡ ਸਹਿਣਾ ਵਿੱਚ ਇਕ ਗਰੀਬ ਪਰਿਵਾਰ ਦਾ ਮੁਖੀ ਪੈਂਚਰ ਲਗਾਉਣ ਦਾ ਕੰਮ ਕਰਦਾ ਹੈ। ਜਿਸਦੀ 11 ਸਾਲਾਂ ਦੀ ਇੱਕ ਬੱਚੀ ਹੈ, ਜੋ ਕਿ ਸਕੂਲ ਤੋਂ ਬਾਅਦ ਆਪਣੇ ਪਿਤਾ ਦੀ ਦੁਕਾਨ ਤੇ ਖੇਡਣ ਚਲੀ ਜਾਂਦੀ ਸੀ। ਇਸ ਪਿੰਡ ਵਿੱਚ ਪੈਂਦੇ ਡੇਰੇ ਵਿੱਚ ਦੋ ਬਜ਼ੁਰਗ ਇਸ ਬੱਚੀ ਤੇ ਗੰਦੀ ਨਜ਼ਰ ਰੱਖਦੇ ਸਨ। ਇਹ ਦੋਵੇ ਬਜ਼ੁਰਗ ਉਸ 11 ਸਾਲਾਂ ਦੀ ਬੱਚੀ ਦਾ ਡੇਰੇ ਵਿੱਚ ਸਰੀਰਕ ਸੋਸ਼ਣ ਕਰ ਰਹੇ ਸਨ।

ਇਹ ਵੀ ਪੜ੍ਹੋ: ਅਰੁਣ ਜੇਤਲੀ ਦੀ ਸਿਹਤ ਖਰਾਬ ਹੋਣ ਕਰਕੇ ਏਮਜ਼ ਵਿੱਚ ਕੀਤਾ ਦਾਖਿਲ

ਇਸ ਮਾਮਲੇ ਦਾ ਪੂਰਾ ਖੁਲਾਸਾ ਉਸ ਵੇਲੇ ਹੋਇਆ ਜਦੋ ਬੱਚੀ ਨੂੰ ਉਸ ਦੇ ਸਕੂਲ ਵਿੱਚ ਅਧਿਆਪਕ ਦੁਆਰਾ ਗੁੱਡ ਟੱਚ ਅਤੇ ਬੈਡ ਟੱਚ ਬਾਰੇ ਦੱਸ ਰਹੇ ਸੀ। ਜਦੋ ਬੱਚੀ ਇਸ ਬਾਰੇ ਪਤਾ ਲੱਗਿਆ ਤਾਂ ਉਸ ਵੇਲੇ ਬੱਚੀ ਨੇ ਇਹ ਸਭ ਕੁੱਝ ਸਕੂਲ ਦੇ ਪ੍ਰਿੰਸੀਪਲ ਨੂੰ ਦੱਸਿਆ। ਜਿਸ ਤੋਂ ਬਾਅਦ ਇਹ ਮਾਮਲਾ ਪਿੰਡ ਦੀ ਪੰਚਾਇਤ ਕੋਲ ਗਿਆ। ਪਿੰਡ ਦੀ ਪੰਚਾਇਤ ਨੇ ਇਹਨਾਂ ਦੋਵੇ ਸ਼ੈਤਾਨਾਂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਪੁਲਿਸ ਨੇ ਇਹਨਾ ਦੋਵਾਂ ਦੇ ਉੱਪਰ ਕੇਸ ਦਰਜ ਕਰਕੇ ਅੱਗੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।