Man vs Wild ਦੇ ਸੂਤਰਧਾਰ ਬੀਅਰ ਗ੍ਰਿਲਜ਼ ਨੇ ਖੋਲ੍ਹੇ ਪੀਐਮ ਮੋਦੀ ਦੇ ਕਈ ਰਾਜ਼..!

man vs wild

ਡਿਸਕਵਰੀ ਚੈਨਲ ਦੇ ਮਸ਼ਹੂਰ ਸ਼ੋਅ Man vs Wild ਬਾਰੇ ਤਾਂ ਤੁਸੀ ਸੁਣਿਆ ਹੀ ਹੋਵੇਗਾ ਅਤੇ ਇਸ ਦੇ ਮਸ਼ਹੂਰ ਸੂਤਰਧਾਰ ਬੀਅਰ ਗ੍ਰਿਲਜ਼ ਨੂੰ ਕੌਣ ਭੁੱਲ ਸਕਦਾ ਹੈ। ਬੀਅਰ ਗ੍ਰਿਲਜ਼ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਾਲ ਕੀਤੇ ਐਪੀਸੋਡ ਬਾਰੇ ਆਪਣੇ ਤਜ਼ਰਬੇ ਸਾਂਝੇ ਕੀਤੇ। ਬੀਅਰ ਗ੍ਰਿਲਜ਼ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਨੂੰ ਜੰਗਲਾਂ ਵਿੱਚ ਘੁੰਮਦੇ ਹੋਏ ਕੋਈ ਤੰਗੀ ਨਹੀਂ ਆਈ ਕਿਉਂਕਿ ਉਹ ਪਹਿਲਾਂ ਵੀ ਜੰਗਲਾਂ ਵਿੱਚ ਰਹਿ ਚੁੱਕੇ ਹਨ।

ਡਿਸਕਵਰੀ ਚੈਨਲ ਦੇ ਮਸ਼ਹੂਰ ਸੂਤਰਧਾਰ ਬੀਅਰ ਗ੍ਰਿਲਜ਼ ਨੇ ਕਿਹਾ ਕਿ ਇਸ ਤੋਂ ਪਹਿਲਾਂ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨਾਲ ਵੀ ਸ਼ੋਅ ਕਰਨ ਦਾ ਮੌਕਾ ਮਿਲਿਆ। ਉਹਨਾਂ ਦਾ ਕਹਿਣਾ ਹੈ ਕਿ ਮੋਦੀ ਤੇ ਓਬਾਮਾ ਵਿੱਚ ਇਹੋ ਸਮਾਨਤਾ ਹੈ ਕਿ ਦੋਵੇਂ ਵਾਤਾਵਰਨ ਪ੍ਰਤੀ ਬੇਹੱਦ ਸੁਚੇਤ ਹਨ।

ਬੀਅਰ ਗ੍ਰਿਲਜ਼ ਦਾ ਕਹਿਣਾ ਹੈ ਕਿ ਉਸ ਨੂੰ ਭਾਰਤ ਬੇਹੱਦ ਪਸੰਦ ਹੈ ਅਤੇ ਦੇਸ਼ ਵਿੱਚ ਕਾਫੀ ਜੰਗਲੀ ਥਾਵਾਂ ਤੇ ਕੁਦਰਤੀ ਸੋਮੇ ਸੰਭਾਲ ਕੇ ਰੱਖਣ ਵਾਲੇ ਹਨ।

ਇਹ ਵੀ ਪੜ੍ਹੋ: 11 ਸਾਲ ਦੀ ਬੱਚੀ ਦਾ ਸੋਸ਼ਣ ਕਰ ਰਹੇ 2 ਬਜ਼ੁਰਗ ਗ੍ਰਿਫਤਾਰ

ਬੀਅਰ ਗ੍ਰਿਲਜ਼ ਨੇ ਕਿਹਾ ਕਿ ਪੀਐਮ ਮੋਦੀ ਸਾਡੇ ਪੂਰੇ ਸਫ਼ਰ ਵਿੱਚ ਸ਼ਾਂਤ ਰਹੇ। ਅਸੀਂ ਜੋ ਵੀ ਕਰਨਾ ਸੀ ਉਸ ਨੂੰ ਮੋਦੀ ਬੇਹੱਦ ਆਰਾਮ ਨਾਲ ਕਰਦੇ ਗਏ, ਇਹ ਕਾਫੀ ਮਜ਼ੇਦਾਰ ਰਿਹਾ। ਮੋਦੀ ਸ਼ਾਕਾਹਾਰੀ ਹਨ ਅਤੇ ਜੰਗਲ ਵਿੱਚ ਤੁਸੀਂ ਬੈਰੀਜ਼ ਤੇ ਜੜ੍ਹਾਂ ਆਦਿ ਖਾ ਕੇ ਖ਼ੁਦ ਨੂੰ ਜ਼ਿੰਦਾ ਰੱਖ ਸਕਦੇ ਹੋ। ਉਨ੍ਹਾਂ ਕਿਹਾ ਕਿ ਲੋਕਾਂ ਨੇ ਮੋਦੀ ਦੇ ਇਸ ਰੂਪ ਨੂੰ ਪਹਿਲਾਂ ਕਦੇ ਨਹੀਂ ਦੇਖਿਆ ਹੋਵੇਗਾ।