ਅੰਮ੍ਰਿਤਸਰ ਵਿੱਚ ਕਿਸੇ ਵੀ ਫੰਕਸ਼ਨ ਵਿੱਚ ਜਾਣ ਤੋਂ ਪਹਿਲਾਂ ਟੈਸਟ ਕਰਨਾ ਲਾਜ਼ਮੀ ਹੈ

The-test-must-be-done-before-going-to-any-function-in-Amritsar

ਕੋਰੋਨਾ ਦਾ ਕਹਿਰ ਲਗਾਤਾਰ ਵੱਧ ਰਿਹਹਿਆ ਜਿਸਨੂੰ ਲੈਕੇ ਪ੍ਰਸ਼ਾਸਨ ਸਖਤੀ ਵਰਤ ਰਿਹਾ ਹੈ ਜਿਥੇ ਹੋਰਨਾਂ ਜ਼ਿਲ੍ਹਿਆਂ ‘ਚ ਸਖਤੀ ਹੈ ਉਥੇ ਹੀ ਅੰਮ੍ਰਿਤਸਰ ‘ਚ ਹੁਣ ਪ੍ਰਸ਼ਾਸਨ ਸਖਤੀ ਕਰਦੇ ਹੋਏ ਵਿਆਹ ਸ਼ਾਦੀਆਂ ਮੌਕੇ ਜਾਂ ਰੈਸਟੋਰੈਂਟ ਵਿੱਚ ਜਾਣ ਲਈ ਡੀਸੀ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਵਲੋਂ ਕਰੋਨਾ ਦੇ ਵੱਧ ਰਹੇ ਮਾਮਲਿਆਂ ਨੂੰ ਦੇਖ ਨਵੇਂ ਹੁਕਮ ਜਾਰੀ ਕੀਤੇ ਗਏ ਹਨ ਜਿਸ ਦੇ ਚਲਦੇ ਕਿਸੇ ਵਿਆਹ ਸ਼ਾਦੀ ਦੇ ਸਮਾਗਮ ਜਾਂ ਫਿਰ ਪਾਰਟੀ ਲਈ ਰੈਸਟੋਰੈਂਟ ਵਿਚ ਜਾਣ ਲਈ ਕਰੋਨਾ ਟੈਸਟ ਕਰਵਾਉਣਾ ਜਾਂ ਵੈਕਸਿਨ ਲਗਾਉਣਾ ਜਰੂਰੀ ਕਰ ਦਿੱਤਾ ਗਿਆ ਹੈ।

ਅਮ੍ਰਿਤਸਰ ਗੁਰਪ੍ਰੀਤ ਸਿੰਘ ਮੁਤਾਬਿਕ ਇਨਡੋਰ ਲਈ 100 ਅਤੇ ਆਊਟਡੋਰ ਲਈ 200 ਵਿਅਕਤੀਆਂ ਨੂੰ ਹੀ ਕਿਸੇ ਸਮਾਗਮ ਵਿਚ ਸ਼ਾਮਿਲ ਹੋਣ ਦੀ ਇਜਾਜਤ ਦਿੱਤੀ ਗਈ ਹੈ, ਸਭ ਲਈ ਮਾਸਕ ਲਗਾਉਣਾ ਤੇ ਸਮਾਜਿਕ ਦੂਰੀ ਰਖਣਾ ਲਾਜ਼ਮੀ ਹੋਵੇਗਾ ਅਤੇ ਇਸ ਦੇ ਨਾਲ ਹੀ ਮਹਿਮਾਨਾਂ ਨੂੰ ਕਿਸੇ ਵੀ ਸਮਾਗਮ ਵਿਚ ਸ਼ਾਮਿਲ ਹੋਣ ਤੋਂ ਪਹਿਲਾਂ ਕਰੋਨਾ ਟੈਸਟ ਕਰਵਾ ਉਸਦੀ 72 ਘੰਟਿਆਂ ਦੇ ਸਮੇਂ ਦੀ ਰਿਪੋਰਟ ਕੋਲ ਰਖਣਾ ਜਾਂ ਫਿਰ ਵੈਕਸਿਨ ਲਵਾਉਣਾ ਜਰੂਰੀ ਹੈ।

ਤੁਹਾਨੂੰ ਅਪੀਲ ਕੀਤੀ ਜਾਂਦੀ ਹੈ ਕਿ ਆਪਣਾ ਅਤੇ ਆਪਣੀਆਂ ਦਾ ਖਿਆਲ ਰੱਖੋ। ਤਾਂ ਜੋ ਕੋਰੋਨਾ ਦੇ ਖੀਰ ਤੋਂ ਬਚਿਆ ਜਾ ਸਕੇ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ