ਪੰਜਾਬ ਵਿੱਚ ਕੋਰੋਨਵਾਇਰਸ ਦੇ ਕੇਸ ਸਰਗਰਮ

Coronavirus-cases-active-in-Punjab-pathankot,-jalandhar

ਇਹਨਾਂ ਜ਼ਿਲ੍ਹਿਆਂ ‘ਚ ਮੁੜ ਮਚਾਇਆ Corona virus ਨੇ ਕਹਿਰ

ਕਈ ਜ਼ਿਲ੍ਹਿਆਂ ‘ਚ ਕਰਫਿਊ ਤੱਕ ਲਗਾ ਦਿਤੇ ਗਏ ਹਨ ਤਾਂ ਜੋ ਇਸ ਨਾਲ ਮੁੜ ਤੋਂ ਲੋਕ ਗ੍ਰਸਤ ਨਾ ਹੋਣ। ਇਸੇ ਤਹਿਤ ਰਾਤ 11 ਤੋਂ ਸਵੇਰੇ 5 ਵਜੇ ਤਕ ਕਰਫਿਊ ਲਾਇਆ ਗਿਆ ਹੈ , ਬਾਵਜੂਦ ਇਸ ਦੇ ਕੋਰੋਨਾ ਲਗਾਤਾਰ ਪੈਰ ਪਸਾਰ ਰਿਹਾ ਹੈ |

ਸਿਹਤ ਵਿਭਾਗ ਨੂੰ ਮਿਲੀਆਂ ਜਾਂਚ ਰਿਪੋਰਟਾਂ ਮੁਤਾਬਕ ਅੱਜ 30 ਹੋਰ ਕੋਰੋਨਾ ਦੇ ਕੇਸ ਸਾਹਮਣੇ ਆਏ ਹਨ। ਇਸ ਦੀ ਪੁਸ਼ਟੀ ਸਿਵਲ ਹਸਪਤਾਲ ਪਠਾਨਕੋਟ ਦੇ ਐਸ ਐੱਮ ਓ ਡਾਕਟਰ ਰਾਕੇਸ਼ ਸਰਪਾਲ ਨੇ ਕਰਦੇ ਹੋਏ ਦੱਸਿਆ ਕਿ ਜ਼ਿਲ੍ਹਾ ਪਠਾਨਕੋਟ ਵਿੱਚ ਅੱਜ 16 ਮਰੀਜ਼ਾਂ ਨੂੰ ਸਿਹਤਯਾਬੀ ਤੋਂ ਬਾਅਦ ਛੁੱਟੀ ਦੇ ਕੇ ਘਰ ਭੇਜਿਆ ਗਿਆ|

ਇਥੇ ਅੱਜ ਜ਼ਿਲ੍ਹੇ ਵਿਚ 315 ਮਰੀਜ਼ਾਂ ਦੀ ਹੋਈ ਪੁਸ਼ਟੀ, 291 ਲੋਕ ਜਲੰਧਰ ਨਾਲ ਸਬੰਧਤ ਹਨ ਉਥੇ ਹੀ ਅੱਜ ਜ਼ਿਲ੍ਹੇ ਚ 7 ਮੌਤਾਂ ਵੀ ਦਰਜ ਕੀਤੀਆਂ ਗਈਆਂ| ਨਾਲ ਹੀ ਕੁੱਲ ਮੌਤਾਂ ਦੀ ਗਿਣਤੀ ਹੋਈ 768 ਹੋ ਗਈ ਹੈ ਅਤੇ ਐਕਟਿਵ ਮਰੀਜ਼ਾਂ ਦੀ ਗਿਣਤੀ ਹੋਈ 1500 ਤੋਂ ਪਾਰ ਹੈ। ਜੋ ਕਿ ਕਾਫੀ ਚਿੰਤਾ ਦੀ ਗੱਲ ਹੈ ਲੋੜ ਹੈ ਲੋਕਾਂ ਨੂੰ ਮੁੜ ਤੋਂ ਅਹਿਤਿਆਤ ਵਰਤਣ ਦੀ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ