ਜੇਕਰ ਤੁਸੀਂ ਵੀ ਫੋਨ ਚਾਰਜ ਕਰਦੇ ਸਮੇਂ ਕਰਦੇ ਹੋ ਇਹ ਗਲਤੀਆਂ ਤਾਂ ਤੁਰੰਤ ਬਦਲੋ ਇਹ ਆਦਤਾਂ

Common Mistake people do while charging their Phones

ਓਰਿਜਨਲ ਚਾਰਜਰ ਦਾ ਕਰੋ ਇਸਤੇਮਾਲ:
ਸਭ ਤੋਂ ਪਹਿਲਾਂ ਤਾਂ ਇਹ ਜਾਨਣਾ ਜ਼ਰੂਰੀ ਹੈ ਕਿ ਹਰ ਫੋਨ ਲਈ ਚਾਹੇ ਉਹ ਕਿਸੇ ਵੀ ਕੰਪਨੀ ਦਾ ਹੋਵੇ ਕੰਪਨੀਆਂ ਇਕ ਖਾਸ ਚਾਰਜਰ ਬਣਾਉਂਦੀਆਂ ਹਨ। ਕਈ ਵਾਰ ਲੋਕ ਫੋਨਾਂ ਨੂੰ ਓਰਿਜਨਲ ਚਾਰਜਰ ਦੀ ਬਜਾਇ ਕਿਸੇ ਵੀ ਚਾਰਜਰ ਨਾਲ ਫੋਨ ਚਾਰਜ ਕਰ ਲੈਂਦੇ ਹਨ।

ਰਾਤ ਨੂੰ ਚਾਰਜਿੰਗ ‘ਤੇ ਲਾਕੇ ਫੋਨ ਨਾ ਛੱਡੋ :
ਕਈ ਲੋਕ ਰਾਤ ਨੂੰ ਫੋਨ ਚਾਰਜਿੰਗ ‘ਤੇ ਲਾਕੇ ਰੱਖ ਦਿੰਦੇ ਹਨ। ਜੋ ਪੂਰੀ ਰਾਤ ਚਾਰਜਿੰਗ ‘ਤੇ ਹੀ ਰਹਿੰਦਾ ਹੈ। ਇਸ ਤਰ੍ਹਾਂ ਨਾਲ ਫੋਨ ਓਵਰਚਾਰਜ ਹੋਕੇ ਬੈਟਰੀ ਫਟ ਸਕਦੀ ਹੈ। ਇਸ ਤੋਂ ਇਲਾਵਾ ਫੋਨ ਦੀ ਲਾਈਫ ਵੀ ਘਟਦੀ ਹੈ।

ਪਾਵਰ ਬੈਂਕ ਨਾਲ ਚਾਰਜ ਕਰਦੇ ਸਮੇਂ ਫੋਨ ਨਾ ਵਰਤੋਂ:
ਕਈ ਵਾਰ ਘੱਟ ਸਮਾਂ ਹੋਣ ਦੇ ਚੱਲਦਿਆਂ ਲੋਕ ਫੋਨ ਚਾਰਜ ਕਰਨ ਲਈ ਪਾਵਰ ਬੈਂਕ ਦਾ ਇਸਤੇਮਾਲ ਕਰਦੇ ਹਨ ਅਤੇ ਚਾਰਜਿੰਗ ਦੌਰਾਨ ਵੀ ਲੋਕੀ ਫੋਨ ਇਸਤੇਮਾਲ ਕਰਦੇ ਰਹਿੰਦੇ ਹਨ। ਇਸ ਸਮਾਰਟਫੋਨ ਦੀ ਬੈਟਰੀ ਪਰਫੌਰਮੈਂਸ ਨੂੰ ਨੁਕਸਾਨ ਪਹੁੰਚਾਉਂਦਾ ਹੈ।

Punjabi News  ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ