ਸਨੀ ਦਿਓਲ ਦੇ ਖਿਲਾਫ ਰੋਸ਼ ਪ੍ਰਦਰਸ਼ਨ ਜਾਰੀ, ਜੰਮ ਕੇ ਹੋਈ ਨਾਅਰੇਬਾਜ਼ੀ ਅਤੇ ਪੋਸਟਰਾਂ ਤੇ ਕਾਲਿਖ ਪੋਤੀ

Protest against Sunny Deol, Farmers turn against him

ਗੁਰਦਾਸਪੁਰ ਵਿੱਚ ਸਨੀ ਦਿਓਲ ਦੇ ਖਿਲਾਫ ਰੋਸ਼ ਪ੍ਰਦਰਸ਼ਨ ਦਾ ਸਿਲਸਿਲਾ ਰੁੱਕਣਾ ਦਾ ਨਾਮ ਨਹੀਂ ਲੈ ਰਿਹਾ। ਖੇਤੀ ਬਿੱਲਾਂ ਦੇ ਖਿਲਾਫ ਗੁਰਦਾਸਪੁਰ ਦੇ ਕਿਸਾਨ ਸਨੀ ਦਿਓਲ ਦੇ ਖਿਲਾਫ ਹੋ ਗਏ ਨੇ, ਉੱਥੇ ਹੀ ਯੂੱਥ ਕਾਂਗਰਸ ਪਾਰਟੀ ਵਲੋਂ ਵੀ ਸਨੀ ਦਿਓਲ ਖਿਲਾਫ ਰੋਸ਼ ਪ੍ਰਦਰਸ਼ਨ ਕੀਤਾ ਗਿਆ। ਕਾਂਗਰਸ ਪਾਰਟੀ ਦੇ ਨੌਜਵਾਨਾਂ ਵਲੋਂ ਖੇਤੀ ਬਿੱਲਾਂ ਅਤੇ ਕੇਂਦਰ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਸਨੀ ਦਿਓਲ ਦੇ ਪੋਸਟਰਾਂ ਤੇ ਆਂਡੇ ਅਤੇ ਕਾਲਿਖ ਪੋਤੀ।

ਯੂਥ ਕਾਂਗਰਸ ਪਾਰਟੀ ਦੇ ਪ੍ਰਧਾਨ ਕੰਵਰ ਪ੍ਰਤਾਪ ਸਿੰਘ ਬਾਜਵਾ ਦੀ ਰਹਿਨੁਮਾਈ ‘ਚ ਲੋਕ ਸਭਾ ਮੈਂਬਰ ਅਤੇ ਅਭੀਨੇਤਾ ਸੰਨੀ ਦਿਓਲ ਖਿਲਾਫ ਰੋਸ਼ ਪ੍ਰਦਰਸ਼ਨ ਕੀਤਾ ਗਿਆ। ਗੱਲਬਾਤ ਕਰਦੇ ਕੰਵਰ ਪ੍ਰਤਾਪ ਸਿੰਘ ਬਾਜਵਾ ਅਤੇ ਕਾਂਗਰਸ ਪਾਰਟੀ ਦੇ ਆਗੂ ਰਾਹੁਲ ਸ਼ਰਮਾ ਨੇ ਕਿਹਾ ਕਿ ਜੋ ਇਹ ਸਨੀ ਦਿਓਲ ਇਕ ਪਾਸੇ ਆਪਣੇ ਆਪ ਨੂੰ ਕਿਸਾਨ ਦਾ ਪੁੱਤ ਅਖਵਾਉਂਦਾ ਹੈ ਪਰ ਉਸ ਨੂੰ ਪੰਜਾਬ ਦੇ ਕਿਸਾਨਾਂ ਦੇ ਦਰਦ ਦਾ ਬਿਲਕੁਲ ਪਤਾ ਹੀ ਨਹੀਂ।

Punjabi News  ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ