ਸੁਲਤਾਨਪੁਰ ਲੋਧੀ ਦੇ ਹੜ੍ਹ ਪੀੜਤਾਂ ਦੀ ਮੱਦਦ ਕਰਨ ਪਹੁੰਚੇ ਤਰਸੇਮ ਜੱਸੜ

tarsem jassar helped with khalsa aid

ਬੀਤੇ ਦਿਨਾਂ ਵਿੱਚ ਭਾਰੀ ਬਾਰਿਸ਼ ਹੋਣ ਕਰਕੇ ਪੰਜਾਬ ਵਿੱਚ ਹੜ੍ਹਾਂ ਦੀ ਸਥਿਤੀ ਬਣ ਗਈ ਸੀ। ਪੰਜਾਬ ਦੇ ਕਈ ਇਲਾਕਿਆਂ ਵਿੱਚ ਪਾਣੀ ਬਹੁਤ ਜਿਆਦਾ ਆਉਣ ਕਰਕੇ ਕੁੱਝ ਲੋਕ ਬੇਘਰ ਵੀ ਹੋ ਗਏ। ਲੋਕਾਂ ਦੀ ਹਜ਼ਾਰਾਂ ਏਕੜ ਦੇ ਹਿਸਾਬ ਨਾਲ ਸਾਰੀ ਫ਼ਸਲ ਬਰਬਾਦ ਹੋ ਗਈ। ਹੜ੍ਹ ਆਉਣ ਤੋਂ ਹਫ਼ਤੇ ਬਾਅਦ ਵੀ ਪੰਜਾਬ ਦੇ ਕੁਝ ਇਲਾਕਿਆਂ ਵਿੱਚ ਹਾਲੇ ਵੀ ਸਥਿਤੀ ਨਾਜ਼ੁਕ ਹੈ। ਹੜ੍ਹ ਪੀੜਤਾਂ ਦੀ ਮੱਦਦ ਲਈ ਕਈ ਸਰਕਾਰੀ ਤੇ ਗੈਰ ਸਰਕਾਰੀ ਸੰਸਥਾਵਾਂ ਲੱਗੀਆਂ ਜੁਟੀਆਂ ਹੋਈਆਂ ਹਨ।

ਪੰਜਾਬ ਦੇ ਜਲੰਧਰ ਇਲਾਕੇ ਦੇ ਸੈਂਕੜੇ ਪਿੰਡ ਹਾਲੇ ਵੀ ਹੜ੍ਹ ਦੇ ਪਾਣੀ ਦਾ ਸੰਤਾਪ ਹੰਢਾ ਰਹੇ ਹਨ। ਪਰ ਇਸ ਸਮੇਂ ਪੰਜਾਬੀ ਇੰਡਸਟਰੀ ਦੇ ਕਈ ਉੱਘੇ ਸਿਤਾਰੇ ਵੀ ਆਪਣਿਆਂ ਦਾ ਸਾਥ ਦੇਣ ਲਈ ਜ਼ਮੀਨ ‘ਤੇ ਪਹੁੰਚੇ ਹੋਏ ਹਨ। ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਗਿੱਪੀ ਗਰੇਵਾਲ ਨੇ ਹੜ੍ਹ ਪੀੜਤ ਲੋਕਾਂ ਦੇ ਲਈ ਪਰਉਪਕਾਰੀ ਸੰਸਥਾ ਖ਼ਾਲਸਾ ਏਡ ਨੂੰ 7 ਲੱਖ ਰੁਪਏ ਦੀ ਸਹਾਇਤਾ ਦਿੱਤੀ।

ਗਿੱਪੀ ਗਰੇਵਾਲ ਤੋਂ ਇਲਾਵਾ ਪੰਜਾਬ ਦੇ ਮਸ਼ਹੂਰ ਕਲਾਕਾਰ ਤਰਸੇਮ ਜੱਸੜ ਵੀ ਪਰਉਪਕਾਰੀ ਸੰਸਥਾ Khalsa Aid ਦੇ ਨਾਲ ਹੜ੍ਹ ਪੀੜਤ ਲੋਕਾਂ ਦੀ ਮੱਦਦ ਲਈ ਸੁਲਤਾਨਪੁਰ ਲੋਧੀ ਆਏ। ਤਰਸੇਮ ਜੱਸੜ ਨੇ ਨਾ ਸਿਰਫ ਪਿੰਡਾਂ ਵਿੱਚ ਲੋਕਾਂ ਦੀ ਮਦਦ ਕੀਤੀ, ਬਲਕਿ ਪਿੰਡਾਂ ਦੇ ਬਾਹਰਵਾਰ ਬਣੀਆਂ ਢਾਣੀਆਂ ਤੇ ਡੇਰਿਆਂ ਵਿੱਚ ਜਾ ਕੇ ਲੋਕਾਂ ਤਕ ਜ਼ਰੂਰੀ ਰਸਦ ਪਹੁੰਚਾਈ। ਤਰਸੇਮ ਜੱਸੜ ਦੀ ਤਰਾਂ ਹਿਮਾਂਸ਼ੀ ਖੁਰਾਨਾ ਵੀ ਜ਼ਮੀਨੀ ਪੱਧਰ ‘ਤੇ ਪਹੁੰਚ ਕੇ ਲੋਕਾਂ ਦੀ ਮਦਦ ਕਰ ਚੁੱਕੀ ਹੈ। ਇਸ ਮੁਸ਼ਕਿਲ ਘੜੀ ਵਿੱਚ ਸਿਤਾਰਿਆਂ ਵੱਲੋਂ ਕੀਤੇ ਜਾਣ ਵਾਲੇ ਅਜਿਹੇ ਕੰਮਾਂ ਦੀ ਚੁਫੇਰਿਓਂ ਸ਼ਲਾਘਾ ਵੀ ਹੋ ਰਹੀ ਹੈ।

ਦੇਖੋ ਵੀਡੀਓ:

Panjab Floods ….Live Update :

Khalsa Aid International ಅವರಿಂದ ಈ ದಿನದಂದು ಪೋಸ್ಟ್ ಮಾಡಲಾಗಿದೆ ಭಾನುವಾರ, ಆಗಸ್ಟ್ 25, 2019