ਲੰਬੀ ਬਿਮਾਰੀ ਤੋਂ ਬਾਅਦ ਅਰੁਣ ਜੇਤਲੀ ਦਾ ਦੇਹਾਂਤ

arun jaitley death

ਦੇਸ਼ ਦੇ ਲਈ ਬਹੁਤ ਹੀ ਦੁੱਖਦਾਇਕ ਖ਼ਬਰ ਸਾਹਮਣੇ ਆਈ ਹੈ। ਦੇਸ਼ ਦੇ ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦੀ ਅੱਜ ਕਾਫੀ ਲੰਬੀ ਬਿਮਾਰੀ ਤੋਂ ਬਾਅਦ ਦਿੱਲੀ ਦੇ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ (AIIMS) ਵਿੱਚ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਦੇਸ਼ ਦੇ ਵਿੱਤ ਮੰਤਰੀ ਅਰੁਣ ਜੇਤਲੀ ਦਾ ਅੱਜ ਦੁਪਹਿਰ 12:07 ਮਿੰਟ ਤੇ ਦੇਹਾਂਤ ਹੋ ਗਿਆ।

ਦੱਸ ਦੇਈਏ ਕਿ ਅਰੁਣ ਜੇਤਲੀ ਨੂੰ 9 ਅਗਸਤ ਨੂੰ ਸਾਹ ਲੈਣ ਵਿੱਚ ਤਕਲੀਫ਼ ਹੋ ਰਹੀ ਸੀ। ਜਿਸ ਕਰਕੇ ਉਹਨਾਂ ਨੂੰ ਦਿੱਲੀ ਦੇ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ (AIIMS) ਵਿੱਚ ਭਾਰਤੀ ਕਰਵਾਇਆ ਗਿਆ ਸੀ। ਬੀਤੇ ਦਿਨ ਅਰੁਣ ਜੇਤਲੀ ਦੀ ਲੰਬੀ ਬਿਮਾਰੀ ਕਰਕੇ ਸਿਹਤ ਵਿਗੜਣ ਦੀ ਖ਼ਬਰ ਆਈ ਸੀ।

ਇਹ ਵੀ ਪੜੋ: ਪੰਜਾਬੀ ਮਾਡਲ ਹਿਮਾਂਸ਼ੀ ਹੜ੍ਹ ਪੀੜਤਾਂ ਲੋਕਾਂ ਦੀ ਚੜ੍ਹਦੀ ਕਲਾ ਦੇਖ ਹੋਈ ਹੈਰਾਨ

ਮਿਲੀ ਜਾਣਕਾਰੀ ਅਨੁਸਾਰ ਏਮਜ਼ ਦੇ ਸੂਤਰਾਂ ਅਨੁਸਾਰ ਜੇਤਲੀ ਦਾ ਡਾਇਲਸਿਸ ਵੀ ਕੀਤਾ ਗਿਆ ਸੀ। ਜੇਤਲੀ ਦੀ ਹਾਲਤ ਵਿੱਚ ਕੋਈ ਖ਼ਾਸ ਸੁਧਾਰ ਨਹੀਂ ਸੀ ਹੋ ਰਿਹਾ। ਉਹ ਕਈ ਦਿਨਾਂ ਤੋਂ ਜੀਵਨ ਰੱਖਿਆ ਪ੍ਰਣਾਲੀ ‘ਤੇ ਸਨ। ਪਰ ਅੱਜ ਦੁਪਹਿਰ 12:07 ਵਜੇ ਉਹਨਾਂ ਨੇ ਆਪਣੇ ਆਖਰੀ ਸਾਹ ਲਏ।