ਬਿਕਰਮ ਮਜੀਠੀਆ ਅਤੇ ਸੁਖਜਿੰਦਰ ਰੰਧਾਵਾ ਆਮੋ-ਸਾਹਮਣੇ

sad vs congress

ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਪਾਰਟੀਆਂ ਵਿਚਾਲੇ ਤਲਖੀ ਇੰਨੀ ਵਧ ਗਈ ਹੈ ਕਿ ਇੱਕ-ਦੂਜੇ ਨੂੰ ਗੁੰਡੇ ਤੇ ਕਾਤਲ ਤੱਕ ਕਹਿ ਰਹੇ ਹਨ। ਅੱਜ ਸੀਨੀਅਰ ਅਕਾਲੀ ਲੀਡਰ ਬਿਕਰਮ ਮਜੀਠੀਆ ਨੇ ਕਾਂਗਰਸੀ ਮੰਤਰੀ ਸੁਖਜਿੰਦਰ ਰੰਧਾਵਾ ਉੱਪਰ ਗੈਂਗਸਟਰਾਂ ਨਾਲ ਸਬੰਧਾਂ ਦੇ ਇਲਜ਼ਾਮ ਲਾਉਂਦਿਆਂ ਕਿਹਾ ਕਿ ਢਿੱਲਵਾਂ ਦੇ ਸਾਬਕਾ ਸਰਪੰਚ ਦੇ ਕਾਤਲਾਂ ਨੂੰ ਰੰਧਾਵਾ ਦੀ ਹੀ ਸ਼ਹਿ ਹੈ। ਉਨ੍ਹਾਂ ਕਿਹਾ ਕਿ ਢਿੱਲਵਾਂ ਦੇ ਸਰਪੰਚ ਦਾ ਕਤਲ ਸਿਆਸੀ ਰੰਜਿਸ਼ ਤਹਿਤ ਹੋਇਆ ਹੈ।

ਜ਼ਰੂਰ ਪੜ੍ਹੋ: ਕੈਨੇਡਾ ਦੀ 36 ਮੈਂਬਰੀ ਕੈਬਿਨਟ ਦੇ ਵਿੱਚ ਚਾਰ ਭਾਰਤੀ ਸ਼ਾਮਿਲ

ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ 2004 ਵਿੱਚ ਲੋਕ ਸਭਾ ਚੋਣਾਂ ਦੌਰਾਨ ਝਗੜਾ ਹੋਇਆ ਸੀ ਜਿਸ ਵਿੱਚ ਸੁਖਜਿੰਦਰ ਸਿੰਘ ਰੰਧਾਵਾ ਦੀ ਪੱਗ ਲਹਿ ਗਈ ਸੀ। ਉਸ ਵੇਲੇ ਰੰਧਾਵਾ ਨੇ ਦਲਬੀਰ ਸਿੰਘ ਤੇ ਉਸ ਦੇ ਪਿਤਾ ਸੰਤ ਸਿੰਘ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਬਿਕਰਮ ਸਿੰਘ ਮਜੀਠੀਆ ਦਾ ਕਹਿਣਾ ਹੈ ਕਿ ਆਪਣਾ ਬਾਦਲ ਲੈਣ ਲਈ ਹੀ ਕਾਂਗਰਸ ਪਾਰਟੀ ਨੇ ਦਲਬੀਰ ਦਾ ਕਤਲ ਕੀਤਾ ਗਿਆ ਹੈ।

ਉਧਰ, ਕੈਬਨਿਟ ਮੰਤਰੀ ਬਲਬੀਰ ਸਿੱਧੂ ਨੇ ਅਕਾਲੀ ਲੀਡਰ ਪ੍ਰੇਮ ਸਿੰਘ ਚੰਦੂਮਾਜਰਾ ਨੂੰ ‘ਗੁੰਡਾ’ ਕਰਾਰ ਦੇ ਦਿੱਤਾ। ਦਰਅਸਲ ਚੰਦੂ ਮਾਜਰਾ ਵੱਲੋਂ ਸਿੱਧੂ ਦੇ ਹਲਕੇ ਮੁਹਾਲੀ ਵਿੱਚ ਗੁੰਡਾ ਟੈਕਸ ਵਸੂਲਣ ਦਾ ਇਲਜ਼ਾਮ ਲਾਇਆ ਗਿਆ ਹੈ। ਇਸ ਬਾਰੇ ਸਿੱਧੂ ਨੇ ਕਿਹਾ ਕਿ ਚੰਦੂਮਾਜਰੇ ਦੇ ਆਪਣੇ ਕਰੈਸ਼ਰ ਚੱਲਦੇ ਹਨ। ਸਰਕਾਰ ਦੇ ਵੱਲੋਂ ਕੋਈ ਵੀ ਗੁੰਡਾ ਟੈਕਸ ਨਹੀਂ ਲਾਇਆ ਗਿਆ।