ਪੰਜਾਬੀ ਗਾਇਕ ਐਲੀ ਮਾਂਗਟ ਮੁੜ ਵਿਵਾਦਾਂ ਦੇ ਵਿੱਚ ਫਸੇ

fir-against-punjabi-singer-elly-mangat

ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਐਲੀ ਮਾਂਗਟ ਮੁੜ ਤੋਂ ਵਿਵਾਦਾਂ ਵਿੱਚ ਘਿਰ ਗਏ ਹਨ। ਲੁਧਿਆਣਾ ਦੇ ਇੱਕ ਪਿੰਡ ਵਿੱਚ ਆਪਣੇ ਦੋਸਤ ਭੁਪਿੰਦਰ ਸਿੰਘ ਦੇ ਜਨਮ ਦਿਨ ਦੀ ਪਾਰਟੀ ਵਿੱਚ ਐਲੀ ਨੇ ਦੋਨਾਲੀ ਬੰਦੂਕ ਨਾਲ ਦੋ ਫਾਇਰ ਕਰ ਦਿੱਤੇ। ਜਿਸ ਦੀ ਵੀਡੀਓ ਸੋਸ਼ਲ ਮੀਡਿਆ ਤੇ ਖੂਬ ਵਾਇਰਲ ਹੋ ਰਹੀ ਹੈ।

ਜ਼ਰੂਰ ਪੜ੍ਹੋ: ਬਿਕਰਮ ਮਜੀਠੀਆ ਅਤੇ ਸੁਖਜਿੰਦਰ ਰੰਧਾਵਾ ਆਮੋ-ਸਾਹਮਣੇ

ਐਲੀ ਮਾਂਗਟ ਦੀ ਇਹ ਵੀਡੀਓ ਸੋਸ਼ਲ ਮੀਡਿਆ ਤੇ ਵਾਇਰਲ ਹੋਣ ਤੋਂ ਬਾਅਦ ਲੁਧਿਆਣਾ ਪੁਲਿਸ ਨੇ ਐਲੀ ਤੇ ਦੋ ਹੋਰ ਸਾਥੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਏਸੀਪੀ ਜਸ਼ਨਦੀਪ ਸਿੰਘ ਨੇ ਦੱਸਿਆ ਕਿ ਭੁਪਿੰਦਰ ਸਿੰਘ ਦੀ ਜਨਮ ਦਿਨ ਦੀ ਪਾਰਟੀ ਮੌਕੇ ਐਲੀ ਨੇ ਭੁਪਿੰਦਰ ਸਿੰਘ ਦੇ ਹੀ ਪਿਤਾ ਦੀ ਲਾਇਸੈਂਸੀ ਦੋਨਾਲੀ ਨਾਲ ਕਥਿਤ ਤੌਰ ‘ਤੇ ਦੋ ਫਾਇਰ ਕੀਤੇ।

ਇਸ ਦੀ ਸਾਹਨੇਵਾਲ ਪੁਲਿਸ ਸਟੇਸ਼ਨ ਵਿੱਚ ਐਫਆਈਆਰ ਨੰਬਰ 275 ਦਰਜ ਹੋਈ ਹੈ। ਉਨ੍ਹਾਂ ਕਿਹਾ ਕਿ ਮਾਮਲੇ ਵਿੱਚ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਜਦੋਂਕਿ ਬਾਕੀਆਂ ਦੀ ਭਾਲ ਲਈ ਪੁਲਿਸ ਛਾਪੇ ਮਾਰ ਰਹੀ ਹੈ। ਐਲੀ ਮਾਂਗਟ ਇੱਕ ਵਾਰ ਫਿਰ ਤੋਂ ਵਿਵਾਦਾਂ ਦੇ ਵਿੱਚ ਘਿਰ ਗਏ ਹਨ।