ਕੈਨੇਡਾ ਦੀ 36 ਮੈਂਬਰੀ ਕੈਬਿਨਟ ਦੇ ਵਿੱਚ ਚਾਰ ਭਾਰਤੀ ਸ਼ਾਮਿਲ

justin-trudeau-unveils-new-cabinet

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬੁੱਧਵਾਰ ਨੂੰ ਆਪਣੀ 36 ਮੈਂਬਰੀ ਨਵੀਂ ਕੈਬਨਿਟ ਦਾ ਐਲਾਨ ਕੀਤਾ। ਨਵੀਂ ਕੈਬਨਿਟ ‘ਚ ਚਾਰ ਭਾਰਤੀਆਂ ਨੂੰ ਸ਼ਾਮਿਲ ਕੀਤਾ ਗਿਆ ਹੈ। ਜਿੰਨ੍ਹਾਂ ਦੇ ਵਿੱਚ ਭਾਰਤੀ ਮੂਲ ਦੇ ਸੰਸਦ ਮੈਂਬਰ ਨਵਦੀਪ ਸਿੰਘ ਬੈਂਸ, ਹਰਜੀਤ ਸਿੰਘ ਸੱਜਣ, ਬਰਦੀਸ਼ ਚੱਗਰ ਤੇ ਅਨੀਤਾ ਆਨੰਦ ਨੂੰ ਸ਼ਾਮਲ ਕੀਤਾ ਗਿਆ ਹੈ। ਅਨੀਤਾ ਮੰਤਰੀ ਮੰਡਲ ‘ਚ ਪਹਿਲੀ ਵਾਰ ਹਿੰਦੂ ਮੰਤਰੀ ਹੈ, ਜਿਸ ਨੂੰ ਮਨਿਸਟਰ ਆਫ਼ ਪਬਲਿਕ ਸਰਵਿਸ ਐਂਡ ਪ੍ਰੋਕਿਓਰਮੈਂਟ ਬਣਾਇਆ ਗਿਆ ਹੈ।

ਨਵਦੀਪ ਬੈਂਸ ਨੂੰ ਮਨਿਸਟਰ ਆਫ਼ ਇਨੋਵੇਸ਼ਨ, ਸਾਇੰਸ ਐਂਡ ਇੰਡਸਟਰੀ ਦਾ ਮੰਤਰੀ ਬਣਾਇਆ ਗਿਆ ਹੈ। ਬਰਦੀਸ਼ ਚੱਗਰ ਨੂੰ ਮਨਿਸਟਰ ਆਫ਼ ਡਾਇਵਰਸਿਟੀ, ਇਨਕਲੂਜਨ ਐਂਡ ਯੂਥ ਦਾ ਮੰਤਰੀ ਨਿਯੁਕਤ ਕੀਤਾ ਗਿਆ ਹੈ, ਜਦਕਿ ਸੱਜਣ ਮਨਿਸਟਰ ਆਫ਼ ਨੈਸ਼ਨਲ ਡਿਫੈਂਸ ਬਣੇ ਹੋਏ ਹਨ।

ਜ਼ਰੂਰ ਪੜ੍ਹੋ: ਅਕਾਲੀ ਦਲ ਟਕਸਾਲੀ ਨੇ ਨਵਜੋਤ ਸਿੱਧੂ ਨੂੰ ਪਾਰਟੀ ਵਿੱਚ ਸ਼ਾਮਿਲ ਹੋਣ ਦਾ ਦਿੱਤਾ ਆਫਰ

ਕੈਨੇਡੀਅਨ ਪ੍ਰਧਾਨ ਮੰਤਰੀ ਟਰੂਡੋ ਨੇ ਵਿਦੇਸ਼ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਨੂੰ ਨਵੀਂ ਜ਼ਿੰਮੇਦਾਰੀ ‘ਚ ਤਬਦੀਲ ਕਰ ਦਿੱਤਾ ਹੈ, ਜਿੱਥੇ ਉਸ ਨੂੰ ਰਾਸ਼ਟਰੀ ਏਕਤਾ ਦੇ ਵਧ ਰਹੇ ਸੰਕਟ ਨੂੰ ਰੋਕਣ ‘ਚ ਮਦਦ ਕਰਨ ਲਈ ਕਿਹਾ ਜਾਵੇਗਾ। ਫ੍ਰੀਲੈਂਡ ਅੰਤਰ-ਸਰਕਾਰੀ ਮਾਮਲਿਆਂ ਦਾ ਮੰਤਰੀ ਬਣੇ ਤੇ ਉਹ ਉਪ ਪ੍ਰਧਾਨ ਮੰਤਰੀ ਦੀ ਭੂਮਿਕਾ ਵੀ ਨਿਭਾਉਣਗੇ। ਆਪਣੀ ਨਵੀਂ ਭੂਮਿਕਾ ‘ਚ ਉਹ ਪੱਛਮੀ ਤੇਲ ਉਤਪਾਦਕ ਸੂਬਿਆਂ ਨਾਲ ਨਜਿੱਠੇਗੀ।