PUBG ਖੇਡ ਰਹੇ ਨੌਜਵਾਨ ਦੀ ਖੂਹ ‘ਚ ਡਿੱਗਣ ਨਾਲ ਹੋਈ ਮੌਤ

youngster died by felling in well while playing pubg

ਫ਼ਤਹਿਗੜ੍ਹ ਸਾਹਿਬ: ਜ਼ਿਲ੍ਹੇ ਅਧੀਨ ਥਾਣਾ ਮੂਲੇਪੁਰ ਅਧੀਨ ਪੈਂਦੇ ਪਿੰਡ ਚਨਾਰਥਲ ਕਲਾਂ ਵਿੱਚ ਨੌਜਵਾਨ ਦੇ ਖੂਹ ਵਿੱਚ ਡਿੱਗਣ ਕਾਰਨ ਮੌਤ ਹੋ ਜਾਣ ਦੀ ਖ਼ਬਰ ਹੈ। ਨੌਜਵਾਨ ਪੱਬਜੀ ਗੇਮ ਖੇਡਦਾ ਹੋਇਆ ਬੀਤੀ ਰਾਤ ਖੂਹ ਵਿੱਚ ਡਿੱਗ ਗਿਆ।

ਮਿਲੀ ਜਾਣਕਾਰੀ ਅਨੁਸਾਰ ਬੀਤੀ ਰਾਤ ਕਰੀਬ 8:15 ਵਜੇ ਪਿੰਡ ਦਾ ਨੌਜਵਾਨ ਦਵਿੰਦਰ ਸਿੰਘ (24) ਪੁੱਤਰ ਕੁਲਵੰਤ ਸਿੰਘ, ਸੈਰ ਕਰਨ ਲਈ ਗਿਆ ਸੀ ਪਰ ਅਚਾਨਕ ਖੇਤਾਂ ਵਿੱਚ ਪੁਰਾਣੇ ਖੂਹ ਵਿੱਚ ਜਾ ਡਿੱਗਾ। ਉਸ ਦੀਆਂ ਅਵਾਜ਼ਾਂ ਸੁਣ ਕੇ ਨਜ਼ਦੀਕੀ ਲੋਕਾਂ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਨੌਜਵਾਨ ਖੂਹ ਦੇ ਪਾਣੀ ਵਿੱਚ ਡੁੱਬ ਗਿਆ।

ਇਹ ਵੀ ਪੜ੍ਹੋ : ਔਡੀ ਦੀ ਸ਼ੌਕੀਨ ਕੁੜੀ ਨੇ ਘਰੇ ਹੀ ਜਾਅਲੀ ਨੋਟ ਛਾਪ ਗੱਡੀ ਲੈਣ ਲਈ ਪਹੁੰਚੀ ਸ਼ੋਅਰੂਮ

ਭਰੋਸੇਯੋਗ ਸੂਤਰਾਂ ਨੇ ਦੱਸਿਆਂ ਕਿ ਉਕਤ ਨੌਜਵਾਨ ਆਪਣੇ ਫ਼ੋਨ ਵਿੱਚ ਪੱਬਜੀ ਗੇਮ ਖੇਡ ਰਿਹਾ ਸੀ, ਜਿਸ ਕਾਰਨ ਉਸ ਦਾ ਧਿਆਨ ਭਟਕ ਗਿਆ ਤੇ ਉਹ ਤੁਰਦਾ-ਤੁਰਦਾ ਨੇੜੇ ਖੂਹ ਵਿੱਚ ਜਾ ਡਿੱਗਾ। ਪੁਲਿਸ ਨੇ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਖੂਹ ਵਿੱਚੋ ਬਾਹਰ ਕੱਢ ਕੇ ਸਿਵਲ ਹਸਪਤਾਲ ਫ਼ਤਹਿਗੜ੍ਹ ਸਾਹਿਬ ਦੇ ਮੁਰਦਾ ਘਰ ਵਿੱਚ ਰਖਵਾ ਦਿੱਤੀ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

Source:AbpSanjha