ਕਾਰਗਿਲ ਜੰਗ ਦੀਆਂ ਉਹ ਗੱਲਾਂ ਜਿਸ ਤੋਂ ਅਸੀਂ ਅਣਜਾਣ ਹਾਂ

Kargil War

ਹਰ ਸਾਲ ਦੇਸ਼ 26 ਜੁਲਾਈ ਨੂੰ ਵਿਜੇ ਦਿਵਸ ਮਨਾਉਂਦਾ ਹੈ। ਕਾਰਗਿਲ ਦਾ ਯੁੱਧ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਦੀ ਭਿਆਨਕ ਜੰਗ ਸੀ। ਜਿਸ ਵਿੱਚ ਭਾਰਤ ਦੀ ਫੌਜ ਨੇ ਬਹੁਤ ਵੱਡੀ ਦਲੇਰੀ ਨਾਲ ਫੌਜ ਦਾ ਸਾਹਮਣਾ ਕੀਤਾ। ਭਾਰਤੀ ਫੌਜ ਦੇ ਯੋਧਿਆਂ ਨੇ ਪਹਾੜਾਂ ਨੂੰ ਆਪਣੇ ਖੂਨ ਨਾਲ ਸਿੰਜ ਦਿੱਤਾ ਸੀ। ਭਾਰਤੀ ਫੌਜ ਬਹੁਤ ਹੀ ਦਲੇਰੀ ਨਾਲ ਲੜੀ,ਉਹ ਜਾਂ ਤਾਂ ਤਿਰੰਗਾ ਵੈਰੀਆਂ ਦੀ ਹਿੱਕ ਉੱਤੇ ਲਹਿਰਾ ਕੇ ਆਏ ਜਾਂ ਫਿਰ ਤਿਰੰਗੇ ਵਿੱਚ ਲਿਪਟ ਦੇ ਵਾਪਿਸ ਆਏ।

ਇਸ ਜੰਗ ਵਿੱਚ ਭਾਰਤ ਨੇ ਪਾਕਿਸਤਾਨ ਨੂੰ ਧੂੜ ਚਟਾ ਦਿੱਤੀ ਸੀ। ਇਸ ਜੰਗ ਵਿੱਚ ਭਾਰਤ ਨੇ ਵਿਜੇ ਆਪਰੇਸ਼ਨ ਚਲਾਇਆ ਸੀ। ਇਹ ਜੰਗ ਦੁਨੀਆਂ ਦੀ ਸਭ ਤੋਂ ਮੁਸ਼ਕਿਲ ਜੰਗ ਸੀ ਆਉ ਜਾਣਦੇ ਆ ਕੁੱਝ ਉਹ ਗੱਲਾਂ ਜਿੰਨ੍ਹਾਂ ਬਾਰੇ ਸਾਨੂੰ ਨਹੀਂ ਪਤਾ।

1. ਕਾਰਗਿਲ ਜੰਗ ਪਹਾੜਾ ਵਿਚਕਾਰ ਸਭ ਤੋਂ ਉੱਚੇ ਸਥਾਨਾਂ ਤੇ ਹੋਈ ਸੀ।
2. ਕਾਰਗਿਲ ਜੰਗ ਦੌਰਾਨ ਪਾਕਿਸਤਾਨੀ ਫੌਜ 18000 ਫੁੱਟ ਦੀ ਉਚਾਈ ਤੇ ਸੀ ਅਤੇ ਭਾਰਤੀ ਫੌਜ ਹੇਠਾਂ ਸੀ।
3. ਜ਼ਿਆਦਾਤਰ ਯੁੱਧ ਨੂੰ ਅੰਜਾਮ ਰਾਤ ਦੇ ਸਮੇਂ ਵਿੱਚ ਦਿੱਤਾ ਜਾਂਦਾ ਸੀ।
4. ਤਾਪਮਾਨ -15 ਤੋਂ -18 ਡਿਗਰੀ ਦੇ ਵਿਚਕਾਰ ਸੀ ਜੋ ਕਿ ਭਾਰਤੀ ਫੌਜ ਦੇ ਰਸਤੇ ਵਿੱਚ ਸਭ ਤੋਂ ਵੱਡਾ ਰੋੜਾ ਸੀ।
5.18000 ਫ਼ੂਟ ਤੇ ਭਾਰੀ ਹਥਿਆਰ ਲੈ ਕੇ ਜਾਣਾ ਕੋਈ ਆਸਾਨ ਕੰਮ ਨਹੀਂ ਸੀ।
6. ਇਸ ਜੰਗ ਵਿਚ 2 ਲੱਖ 50 ਹਜ਼ਾਰ ਗੋਲੇ ਦਾਗੇ ਗਏ ਅਤੇ 5000 ਬੰਬ ਚਲਾਏ ਗਏ ਸੀ।

ਇਹ ਯੁੱਧ ਤਕਰੀਬਨ 2 ਮਹੀਨਿਆਂ ਤਕ ਚੱਲਿਆ, ਜਿਸ ਵਿੱਚ 527 ਤੋਂ ਜਿਆਦਾ ਫੌਜੀ ਵੀਰ ਸ਼ਹੀਦ ਹੋ ਗਏ ਅਤੇ 1300 ਤੋਂ ਜਿਆਦਾ ਫੌਜੀ ਵੀਰ ਜਖਮੀ ਹੋ ਗਏ ਸੀ। ਆਪਰੇਸ਼ਨ ਵਿਜੇ ਨੂੰ ਸਫਲ ਬਨਾਉਣ ਵਾਲੇ ਹਰ ਇੱਕ ਯੋਧੇ ਨੂੰ ਦਿਲੋਂ ਸਲਾਮ।