ਸੁਖਬੀਰ ਬਾਦਲ ਦੀਆਂ ਵਿਧਾਨ ਸਭਾ ਨੂੰ ਗੁੰਮਰਾਹ ਕਰਨ ਦੇ ਮਾਮਲੇ ‘ਚ ਵਧੀਆਂ ਮੁਸ਼ਕਿਲਾਂ

sukhbir badal

ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਦੀਆਂ ਮੁਸ਼ਕਿਲਾਂ ਵਧ ਸਕਦੀਆਂ ਹਨ। ਪ੍ਰੀਵਿਲੇਜ ਕਮੇਟੀ ਨੇ ਸੁਖਬੀਰ ਬਾਦਲ ਨੂੰ ਵਿਧਾਨ ਸਭਾ ਨੂੰ ਗੁੰਮਰਾਹ ਕਰਨ ਦਾ ਦੋਸ਼ੀ ਪਾਇਆ ਸੀ, ਜਿਸ ਬਾਬਤ ਉਨ੍ਹਾਂ ਨੂੰ ਸੰਮਨ ਕੀਤਾ ਜਾ ਸਕਦਾ ਹੈ।

ਦਰਅਸਲ, ਅਗਸਤ 2018 ਵਿੱਚ ਜਸਟਿਸ (ਸੇਵਾਮੁਕਤ) ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਪੇਸ਼ ਹੋਣ ਤੋਂ ਸਮੇਂ ਸੁਖਬੀਰ ਬਾਦਲ ਨੇ ਇਲਜ਼ਾਮ ਲਾਏ ਸਨ ਕਿ ਇਹ ਰਿਪੋਰਟ ਕਾਂਗਰਸ ਸਰਕਾਰ ਨੇ ਇਕੱਠੇ ਬੈਠ ਕੇ ਤਿਆਰ ਕੀਤੀ ਹੈ। ਇਸ ਬਾਬਤ ਉਨ੍ਹਾਂ ਟਾਵਰ ਲੋਕੇਸ਼ਨ ਨੂੰ ਸਬੂਤ ਵਜੋਂ ਪੇਸ਼ ਕੀਤਾ ਸੀ, ਜਿਸ ਨੂੰ ਕਮੇਟੀ ਨੇ ਗ਼ਲਤ ਕਰਾਰ ਦੇ ਦਿੱਤਾ ਹੈ।

ਸੁਖਬੀਰ ਬਾਦਲ ਨੇ ਟਾਵਰ ਲੋਕੇਸ਼ਨ ਤੇ ਕਾਲ ਰਿਕਾਰਡ ਦੇ ਆਧਾਰ ‘ਤੇ ਦਾਅਵਾ ਕੀਤਾ ਸੀ ਕਿ ਬੇਅਦਬੀ ਮਾਮਲਿਆਂ ਦੀ ਜਾਂਚ ਰਿਪੋਰਟ ਚੰਨਣ ਸਿੰਘ ਦੇ ਫਾਰਮ ਹਾਊਸ ‘ਤੇ ਸਰਕਾਰ ਦੇ ਨੁਮਾਇੰਦਿਆਂ ਨੇ ਰਲ ਕੇ ਤਿਆਰ ਕੀਤੀ ਹੈ। ਸੁਖਬੀਰ ਬਾਦਲ ਵੱਲੋਂ ਜਾਂਚ ਦੀ ਮੰਗ ਤੇ ਵਿਧਾਨ ਸਭਾ ਵੱਲੋਂ ਇੱਕ ਹਾਊਸ ਕਮੇਟੀ ਦਾ ਗਠਨ ਕੀਤਾ ਗਿਆ ਸੀ ਜਿਸ ਦੀ ਰਿਪੋਰਟ ਵਿੱਚ ਸੁਖਬੀਰ ਬਾਦਲ ਵੱਲੋਂ ਪੇਸ਼ ਕੀਤੇ ਤੱਥ ਝੂਠੇ ਪਾਏ ਗਏ ਸਨ।

ਹੁਣ ਪਾਰਲੀਮਾਨੀ ਮਾਮਲੇ ਮੰਤਰੀ ਬ੍ਰਹਮ ਮਹਿੰਦਰਾ ਇਸ ਰਿਪੋਰਟ ਸਬੰਧੀ ਸੰਮਨ ਕਰ ਸਕਦੇ ਹਨ। ਇਸ ਦੇ ਨਾਲ ਪ੍ਰੀਵਿਲੇਜ ਕਮੇਟੀ ਸੁਖਬੀਰ ਸਿੰਘ ਬਾਦਲ ਨੂੰ ਵੀ ਸੰਮਨ ਕਰ ਸਕਦੀ ਹੈ।

Source:AbpSanjha