ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਗਵਾਈ ਹੇਠ ਕੱਢਿਆ ਜਾਂ ਰਿਹਾ ਵੱਡਾ ਕਿਸਾਨ ਮਾਰਚ

sukhbir badal protest

Sardar Sukhbir Singh badal protest rally against farmer bills : ਅਕਾਲੀ ਦਲ ਵਲੋਂ ਖੇਤੀਬਾੜੀ ਬਿੱਲਾਂ ਖਿਲਾਫ ਇੱਕ ਵਿਸ਼ਾਲ ਕਿਸਾਨ ਰੈਲੀ ਕੱਢੀ ਜਾ ਰਹੀ ਹੈ। ਜਿਸ ਦੀ ਅਗਵਾਈ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਕਰਨਗੇ। ਇਸ ਮਾਰਚ ਵਿੱਚ ਲੱਖਾਂ ਕਿਸਾਨ ਸ਼ਾਮਲ ਹੋਣਗੇ। ਇਸ ਦੋਰਾਨ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕੀ ਅਸੀਂ ਰਾਜਪਾਲ ਨੂੰ ਇੱਕ ਮੰਗ ਪੱਤਰ ਦੇਵਾਂਗੇ ,ਜਿਸ ਵਿੱਚ ਉਹਨਾਂ ਨੇ ਕਿਹਾ ,ਜਿਸ ਵਿਚ ਕੇਂਦਰ ਸਰਕਾਰ ਅਤੇ ਰਾਸ਼ਟਪਤੀ ਸੰਸਦ ਦਾ ਸੈਸ਼ਨ ਦੁਬਾਰਾ ਬੁਲਾਉਣ ਅਤੇ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਬੇਨਤੀ ਕੀਤੀ ਜਾਵੇਂਗੀ।ਇਸਦੇ ਨਾਲ ਹੀ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ,ਸ੍ਰੀ ਦਮਦਮਾ ਸਾਹਿਬ ਤੋਂ ਤਲਵੰਡੀ ਸਾਬੋ ਤੱਕ ਦੀ ਰੈਲੀ ਦੀ ਅਗਵਾਈ ਕਰਨਗੇ ਅਤੇ ਪ੍ਰੇਮ ਸਿੰਘ ਚੰਦੂਮਾਜਰਾ ਸ੍ਰੀ ਕੇਸ਼ਗੜ੍ਹ ਸਾਹਿਬ ਤੋਂ ਲੈਕੇ ਸ੍ਰੀ ਅਨੰਦਪੁਰ ਸਾਹਿਬ ਤੱਕ ਦੀ ਰੈਲੀ ਦੀ ਅਗਵਾਈ ਕਰਨਗੇ।

ਇਹ ਵੀ ਪੜੋ : ਖੇਤੀ ਬਿੱਲਾਂ ਖਿਲਾਫ ਕੈਪਟਨ ਸਰਕਾਰ ਦੀ ਕਾਨੂੰਨੀ ਲੜਾਈ ਨੂੰ ‘ਆਪ’ ਨੇ ਦੱਸਿਆ ਧੋਖਾ

ਅੰਮ੍ਰਿਤਸਰ ਸਾਹਿਬ ਤੋਂ ਆਰੰਭ ਹੋ ਕੇ ਇਹ ਰੈਲੀ ਮੋਹਾਲੀ ਵਿਖੇ ਖਤਮ ਹੋਣ ਤੋਂ ਪਹਿਲਾਂ ਜਲੰਧਰ, ਫਗਵਾੜਾ, ਨਵਾਂਸ਼ਹਿਰ, ਰੋਪੜ, ਕੁਰਾਲੀ ਅਤੇ ਮੁੱਲਾਂਪੁਰ ਤੋਂ ਲੰਘੇਗੀ। ਇਸ ਦੇ ਨਾਲ ਹੀ ਚੰਡੀਗੜ ਦੀਆਂ ਹੱਦਾਂ ਸੀਲ ਕਰ ਦਿਤੀਆਂ ਨੇ ਯੂਟੀ ਦੀਆਂ ਚਾਰ ਸਰਹੱਦਾਂ ‘ਤੇ ਪੰਜਾਬ ਅਤੇ ਚੰਡੀਗੜ੍ਹ ਤੋਂ 2400 ਤੋਂ ਵੱਧ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਕਈ ਗੱਡੀਆਂ, ਗੈਸ ਗੱਡੀਆਂ ਅਤੇ ਫਾਇਰ ਬ੍ਰਿਗੇਡ ਤਾਇਨਾਤ ਹਨ। ਕਿਓਂਕਿ ਇਸ ਮਾਰਚ ਤੋਂ ਬਾਦ ਅਕਾਲੀ ਦਲ ਦੇ ਚੰਡੀਗੜ੍ਹ ਜਾਣ ਦੇ ਆਸਾਰ ਹਨ। ਜਿਸ ਨੂੰ ਦੇਖਦੇ ਚੰਡੀਗੜ੍ਹ ਨੂੰ ਲੱਗਦੇ ਸਾਰੇ ਰਾਸਤੇ ਸੀਲ ਕਰ ਦਿੱਤੇ ਹਨ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ