ਜਾਣੋ ਕਿਵੇਂ ਇਹ ਜਪਾਨੀ ਸੋਸ਼ਲ ਮੀਡਿਆ ਰਾਹੀਂ ਕਰਦਾ ਸੀ ਲੋਕਾਂ ਦਾ ਕਤਲ

Japani killer

Japanese serial killer has used twitter to murder the people : ਜਪਾਨ ਦੇ ਇਕ ਨੌਜਵਾਨ ਨੇ ਸੋਸ਼ਲ ਮੀਡਿਆ ਰਾਹੀਂ ਸੰਪਰਕ ਕਰਕੇ 9 ਲੋਕਾਂ ਦਾ ਕਤਲ ਕਰ ਦਿੱਤਾ। 29 ਸਾਲਾ ਦੋਸ਼ੀ ਤਾਕਾਹੀਰੋ ਸ਼ੈਰਾਇਸੀ ਨੇ ਕੋਰਟ ‘ਚ ਆਪਣਾ ਗੁਨਾਹ ਕਾਬੂਲ ਕਰ ਲਿਆ। ਇਸ ਮਾਮਲੇ ਵਿਚ ਉਸਦੇ ਵਕੀਲ ਨੇ ਦਲੀਲ ਦਿੱਤੀ ਹੈ ਕੀ ਉਸ ਤੇ ਲੱਗੇ ਦੋਸ਼ਾਂ ਨੂੰ ਘੱਟ ਕੀਤਾ ਜਾਣਾ ਚਾਹੀਦਾ ਹੈ। ਕਿਓਂਕਿ ਉਸਨੇ ਪੀੜਤ ਲੋਕਾਂ ਦੀ ਸਹਿਮਤੀ ਨਾਲ ਉਨਾਂ ਦਾ ਕਤਲ ਕੀਤਾ ਹੈ।

ਇਹ ਵੀ ਪੜੋ : ਪੈਰਿਸ ਵਿਚ ਉੱਚੀ ਧਮਾਕਿਆਂ ਦੀ ਆਵਾਜ਼ ਪਿੱਛੇ ਇਹ ਸੀ ਵੱਡਾ ਕਾਰਨ

ਕਿਓਂਕਿ ਪੀੜਤਾਂ ਨੇ ਸੋਸ਼ਲ ਮੀਡਿਆ ਉੱਪਰ ਖੁਦਖੱਸ਼ੀ ਬਾਰੇ ਅਪਣੇ ਵਿਚਾਰ ਜਾਹਿਰ ਕੀਤੇ ਸੀ। ਸ਼ੈਰਾਇਸੀ ‘ਤੇ ਪੀੜਤਾਂ ਦੀ ਹੱਤਿਆ ਕਰਨ ਅਤੇ ਉਨ੍ਹਾਂ ਦੇ ਸਰੀਰ ਦੇ ਅੰਗਾਂ ਨੂੰ ਕੂਲਬਾਕਸ ਵਿੱਚ ਰੱਖਣ ਦਾ ਦੋਸ਼ ਹੈ। ਜਪਾਨ ਦੀ ਮੀਡਿਆ ਮੁਤਾਬਿਕ ਦੋਸ਼ੀ ਤੇ ਬਲਾਤਕਾਰ ਦਾ ਚਾਰਜ ਵੀ ਚੱਲ ਰਿਹਾ ਹੈ। ਸ਼ੈਰਾਇਸੀ ਤੇ ਇਲਜ਼ਾਮ ਹੈ ,ਕੀ ਉਹੋ ਸੋਸ਼ਲ ਮੀਡਿਆ ਤੇ 15ਤੋਂ 26 ਸਾਲ ਤੱਕ ਦੇ ਅਜਿਹੇ ਲੋਕਾਂ ਦੀ ਭਾਲ ਕਰਦਾ ਸੀ। ਜੋ ਅਪਣੀ ਜ਼ਿੰਦਗੀ ਨੂੰ ਖਤਮ ਕਾਰਨ ਦੀਆਂ ਪੋਸਟਾਂ ਔਨਲਾਈਨ ਸ਼ੇਅਰ ਕਰਦੇ ਸੀ। ਇਸ ਕੇਸ ਵਿਚ ਸ਼ੈਰਾਇਸੀ ਦੋਸ਼ੀ ਪਾਇਆ ਜਾਂਦਾ ਹੈ। ਤਾਂ ਜਾਪਾਨੀ ਕਾਨੂੰਨ ਦੇ ਮੁਤਾਬਕ ਉਸਨੂੰ ਮੌਤ ਸਜ਼ਾ ਹੋ ਸੱਕਦੀ ਹੈ।