ਪੈਰਿਸ ਵਿਚ ਉੱਚੀ ਧਮਾਕਿਆਂ ਦੀ ਆਵਾਜ਼ ਪਿੱਛੇ ਇਹ ਸੀ ਵੱਡਾ ਕਾਰਨ

paris

ਫਰਾਂਸ ਦੀ ਰਾਜਧਾਨੀ ਪੈਰਿਸ ਵਿਚ ਬੁੱਧਵਾਰ ਨੂੰ ਇਕ ਜ਼ਬਰਦਸਤ ਧਮਾਕਾ ਹੋਇਆ ਜਿਸ ਨੇ ਪੂਰੇ ਸ਼ਹਿਰ ਨੂੰ ਹੈਰਾਨ ਕਰ ਦਿੱਤਾ। ਆਵਾਜ਼ ਦੇ ਆਉਣ ਤੋਂ ਬਾਅਦ ਲੋਕਾਂ ਦੇ ਹੋਸ਼ ਉੱਡ ਗਏ। ਇਸ ਬਾਰੇ ਪੈਰਿਸ ਪੁਲਿਸ ਨੇਂ ਟਵੀਟ ਕੀਤਾ ਕੀ ਕੋਈ ਧਮਾਕਾ ਨਹੀਂ ਹੋਇਆ।

ਇਹ ਵੀ ਪੜੋ :ਕਿਸਾਨ ਬਿੱਲਾਂ ਦੀ ਖ਼ਿਲਾਫ਼ਤ ਨੇ ਕੀਤਾ ਵਿਦੇਸ਼ਾਂ ਰੁੱਖ

ਲੋਕਾਂ ਮੁਤਾਬਕ ਆਵਾਜ਼ ਇੰਨੀ ਉੱਚੀ ਸੀ ਲੋਕ ਬਹੁੱਤ ਜਾਦਾ ਸਹਿਮ ਗਏ। ਸੰਭਾਵਨਾ ਹੈ ਕਿ ਅਜਿਹਾ ਧਮਾਕਾ ਇੱਕ ਜੈੱਟ ਜਹਾਜ਼ ਦੇ ਆਵਾਜ਼ ਬੈਰੀਅਰ ਨੂੰ ਤੋੜਨ ਕਾਰਨ ਹੋਇਆ ਸੀ। ਦਰਅਸਲ, ਜਦੋਂ ਕੋਈ ਜੈੱਟ ਆਵਾਜ਼ ਦੀ ਗਤੀ ਨਾਲੋਂ ਤੇਜ਼ੀ ਨਾਲ ਉੱਡਦਾ ਹੈ। ਤਾਂ ਇਹੋ ਜਿਹਾ ਧਮਾਕਾ ਹੁੰਦਾ ਹੈ। ਜਿਸ ਨੂੰ ਸੋਨਿਕ ਬੋਮ ਕਿਹਾ ਜਾਂਦਾ ਹੈ।