Banga Rape News: ਪੰਜਾਬ ਦੇ ਬੰਗਾ ਪਿੰਡ ਵਿੱਚ ਇਕੱਲੀ ਵਿਆਹੁਤਾ ਨਾਲ ਕੀਤਾ ਜ਼ਬਰ ਜਨਾਹ, ਚੀਕਾਂ ਸੁਣ ਕੇ ਵੀ ਨਹੀਂ ਆਏ ਗੁਆਂਢੀ

rape-with-married-girl-in-banga
Banga Rape News: ਥਾਣਾ ਸਦਰ ਪੁਲਸ ਵੱਲੋਂ ਇਕ ਵਿਆਹੁਤਾ ਨਾਲ ਛੇੜ ਛਾੜ ਅਤੇ ਜਬਰ-ਜ਼ਿਨਾਹ ਦੇ ਦੋਸ਼ਾਂ ਤਹਿਤ ਤਿੰਨ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ ‘ਚ ਪੀੜਤ ਮਹਿਲਾ ਨੇ ਦੱਸਿਆ ਕਿ ਉਸਦਾ ਪਤੀ ਕਿਸੇ ਜ਼ੁਰਮ ਹੇਠ ਜੇਲ ‘ਚ ਬੰਦ ਹੈ ਅਤੇ ਉਹ ਬੰਗਾ ਨਜ਼ਦੀਕ ਪੈਂਦੇ ਇਕ ਪਿੰਡ ‘ਚ ਪਿਛਲੇ ਇਕ ਸਾਲ ਤੋਂ ਆਪਣਾ ਮਕਾਨ ਲੈ ਕੇ ਇਕੱਲੀ ਰਹਿ ਰਹੀ ਹੈ। ਬੀਤੀ 15-16 ਦੀ ਦਰਮਿਆਨੀ ਰਾਤ ਨੂੰ 12:30 ਵਜੇ ਬਿਜਲੀ ਚਲੀ ਅਤੇ ਗਰਮੀ ਹੋਣ ਕਾਰਣ ਉਹ ਘਰ ਦੇ ਅੰਦਰ ਵਿਹੜੇ ‘ਚ ਸੋਣ ਲੱਗੀ ਸੀ।

ਇਹ ਵੀ ਪੜ੍ਹੋ: Manjit Singh USA News: ਅਮਰੀਕਾ ਵਿੱਚ 3 ਬੱਚਿਆਂ ਦੀ ਜ਼ਿੰਦਗੀ ਬਚਾਉਣ ਵਾਲੇ ਮਨਜੀਤ ਸਿੰਘ ਛੀਨਾ ਦੇ ਪਿਤਾ ਦਾ ਭਾਵੁਕ ਬਿਆਨ ਆਇਆ ਸਾਹਮਣੇ

ਉਸ ਸਮੇਂ ਉਸ ਦੇ ਘਰ ਦਾ ਗੇਟ ਬੰਦ ਸੀ ਅਤੇ ਘਰ ਦੇ ਵਿਹੜੇ ‘ਚ ਪਈ ਰੰਗ ਕਰਨ ਵਾਲੀ ਘੋੜੀ ਕੋਲ ਤਿੰਨ ਵਿਅਕਤੀ ਜਿਨ੍ਹਾਂ ‘ਚੋ ਇਕ ਜਗਤਾਰ ਚੰਦ ਪੁੱਤਰ ਬਖਤਾਵਰ ਸਿੰਘ ਨੂੰ ਉਹ ਪਹਿਲਾ ਤੋਂ ਚੰਗੀ ਤਰ੍ਹਾਂ ਜਾਣਦੀ ਸੀ ਤੇ ਉਸ ਨਾਲ ਦੋ ਅਣਪਛਾਤੇ ਵਿਅਕਤੀ ਉਮਰ 20 ਤੋਂ 22 ਸਾਲ ਬੈਠੇ ਹੋਏ ਸਨ। ਜਗਤਾਰ ਚੰਦ ਨੇ ਉਸ ਨੂੰ ਧੱਕੇ ਨਾਲ ਫੜ ਲਿਆ ਤੇ ਸਬੰਧ ਬਣਾਉਣ ਲਈ ਕਿਹਾ।

ਇਹ ਵੀ ਪੜ੍ਹੋ: Gangster Dilpreet Baba News: ਗੈਂਗਸਟਰ ਦਿਲਪ੍ਰੀਤ ਬਾਬਾ ਦੇ ਸਾਥੀ ਨੇ ਗਿਰਫਤਾਰੀ ਦੌਰਾਨ ਖੋਲ੍ਹੇ ਵੱਡੇ ਰਾਜ

ਉਸ ਨੇ ਦੱਸਿਆ ਕਿ ਉਸ ਦੇ ਮਨ੍ਹਾ ਕਰਨ ‘ਤੇ ਜਗਤਾਰ ਚੰਦ ਨੇ ਉਸ ਨੂੰ ਜ਼ਬਰਨ ਜਬਰ-ਜ਼ਿਨਾਹ ਕੀਤਾ ਜਦਕਿ ਬਾਕੀ ਦੋਹਾਂ ਨੇ ਉਸ ਨਾਲ ਕੋਈ ਗਲਤ ਹਰਕਤ ਨਹੀਂ ਕੀਤੀ। ਉਸ ਨੇ ਦੱਸਿਆ ਕਿ ਉਸ ਨੇ ਕਾਫੀ ਰੌਲਾ ਪਾਇਆ ਪਰ ਕੋਈ ਵੀ ਆਂਢ-ਗੁਆਂਢ ਨਹੀਂ ਆਇਆ ਅਤੇ ਉਕਤ ਤਿੰਨੇ ਘਰ ਦਾ ਕੁੰਡਾ ਲਗਾ ਕੇ ਉਸ ਨੂੰ ਘਰ ਅੰਦਰ ਬੰਦ ਕਰਕੇ ਦੌੜ ਗਏ। ਥਾਣਾ ਸਦਰ ਪੁਲਸ ਦੀ ਐੱਸ. ਆਈ. ਮਨਜੀਤ ਕੌਰ ਨੇ ਦੱਸਿਆ ਕਿ ਪੀੜਤ ਜਨਾਨੀ ਦੇ ਬਿਆਨਾਂ ਦੇ ਆਧਾਰ ‘ਤੇ ਦੋ ਅਣਪਛਾਤੇ ਅਤੇ ਇਕ ਪਛਾਣ ਵਾਲੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਦੋਸ਼ੀਆਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ, ਜਲਦ ਹੀ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ