Gangster Dilpreet Baba News: ਗੈਂਗਸਟਰ ਦਿਲਪ੍ਰੀਤ ਬਾਬਾ ਦੇ ਸਾਥੀ ਨੇ ਗਿਰਫਤਾਰੀ ਦੌਰਾਨ ਖੋਲ੍ਹੇ ਵੱਡੇ ਰਾਜ

gangster-dilpreet-babas-friend-opened-big-sceret-during-his-arrest

Gangster Dilpreet Baba News: ਗੈਂਗਸਟਰ ਦਿਲਪ੍ਰੀਤ ਉਰਫ ਬਾਬਾ ਗੈਂਗ ਦੇ ਗੈਂਗਸਟਰ ਗੁਰਪ੍ਰੀਤ ਸਿੰਘ ਉਰਫ ਗੋਪੀ ਅਤੇ ਨਵਾਂ ਗਰਾਓਂ ਦੇ ਪ੍ਰਾਪਰਟੀ ਡੀਲਰ ਨੂੰ ਪੁਲਸ ਨੇ ਸੈਕਟਰ-17 ਫੁਟਬਾਲ ਗਰਾਊਂਡ ਕੋਲੋਂ ਗ੍ਰਿਫ਼ਤਾਰ ਕੀਤਾ ਹੈ। ਤਲਾਸ਼ੀ ਦੌਰਾਨ ਮੁਲਜ਼ਮਾਂ ਦੀ ਕਾਰ ‘ਚੋਂ ਦੇਸੀ ਕੱਟਾ ਅਤੇ ਪੰਜ ਕਾਰਤੂਸ ਬਰਾਮਦ ਹੋਏ ਹਨ। ਫੜੇ ਗਏ ਮੁਲਜ਼ਮਾਂ ਦੀ ਪਛਾਣ ਨਵਾਂ ਗਰਾਓਂ ਦੇ ਪ੍ਰਾਪਰਟੀ ਡੀਲਰ ਫਿਰੋਜ਼ ਖਾਨ ਅਤੇ ਨਵਾਂ ਸ਼ਹਿਰ ਨਿਵਾਸੀ ਗੁਰਪ੍ਰੀਤ ਸਿੰਘ ਉਰਫ ਗੋਪੀ ਦੇ ਰੂਪ ਵਿਚ ਹੋਈ।

ਇਹ ਵੀ ਪੜ੍ਹੋ: Nazar Singh Manshahia Corona News: ਕਾਂਗਰਸੀ ਵਿਧਾਇਕਾਂ ਤੇ ਕੋਰੋਨਾ ਦਾ ਕਹਿਰ, ਕਾਂਗੜ ਤੋਂ ਬਾਦ ਨਾਜ਼ਰ ਸਿੰਘ ਮਾਨਸ਼ਾਹੀਆ ਆਇਆ ਕੋਰੋਨਾ ਦੀ ਲਪੇਟ ‘ਚ

ਜਾਂਚ ‘ਚ ਪਤਾ ਲੱਗਾ ਕਿ ਗੈਂਗਸਟਰ ਗੁਰਪ੍ਰੀਤ ਨੇ 2016 ਵਿਚ ਪੀ. ਯੂ. ਵਿਚ ਇਕ ਪਾਰਟੀ ਦੇ ਨੇਤਾ ‘ਤੇ ਫਾਇਰਿੰਗ ਕੀਤੀ ਸੀ। ਇਸ ਤੋਂ ਇਲਾਵਾ ਉਸ ਨੇ ਫਰਾਰ ਗੈਂਗਸਟਰ ਰਿੰਦਾ ਨਾਲ ਵੀ ਪੀ. ਯੂ. ਵਿਚ ਫਾਇਰਿੰਗ ਕੀਤੀ ਸੀ। ਸੈਕਟਰ-17 ਥਾਣਾ ਪੁਲਸ ਨੇ ਕਾਰ ਅਤੇ ਦੇਸੀ ਕੱਟੇ ਨੂੰ ਜ਼ਬਤ ਕਰ ਕੇ ਦੋਵਾਂ ਮੁਲਜ਼ਮਾਂ ਨੂੰ ਜ਼ਿਲ੍ਹਾ ਅਦਾਲਤ ਵਿਚ ਪੇਸ਼ ਕੀਤਾ, ਜਿੱਥੋਂ ਉਨ੍ਹਾਂ ਨੂੰ ਤਿੰਨ ਦਿਨ ਦੇ ਪੁਲਸ ਰਿਮਾਂਡ ‘ਤੇ ਭੇਜ ਦਿੱਤਾ ਗਿਆ ਹੈ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ