Moga Breaking News: ਕੋਰੋਨਾ ਮਹਾਂਮਾਰੀ ਦੇ ਇਸ ਮਾੜੇ ਸਮੇਂ ਵਿੱਚ 40 ਸਾਲਾਂ ਰਾਜਿੰਦਰ ਸਿੰਘ ਬਣਿਆ ਗਰੀਬਾਂ ਲਈ ਮਸੀਹਾ, ਮੁਫਤ ‘ਚ ਵੰਡੇ ਦਵਾਈਆਂ ਤੇ ਮਾਸਕ

rajinder-singh-help-needy-people-in-corona-crises-in-moga
Moga Breaking News: ਕਹਿੰਦੇ ਹਨ ਜੇਕਰ ਦਿਲ ਵਿੱਚ ਕੁੱਝ ਕਰ ਵਿਖਾਉਣ ਦਾ ਜਜ਼ਬਾ ਹੋਵੇ ਤਾਂ ਉਮਰ ਮਾਇਨੇ ਨਹੀਂ ਰੱਖਦੀ। ਠੀਕ ਅਜਿਹੀ ਹੀ ਮਿਸਾਲ ਮੋਗਾ ਦੇ ਪਿੰਡ ਖੋਟੇ ਦੇ ਰਹਿਣ ਵਾਲੇ 40 ਸਾਲ ਦੇ ਰਾਜਿੰਦਰ ਸਿੰਘ ਨੇ ਪੇਸ਼ ਕੀਤੀ ਹੈ। ਰਾਜਿੰਦਰ ਸਿੰਘ ਵੱਲੋਂ ਪਿਛਲੇ 12 ਸਾਲ ਤੋਂ ਗਰੀਬ ਝੁੱਗੀਆਂ-ਝੋਪੜੀਆਂ ਵਾਲਿਆਂ ਨੂੰ ਅਤੇ ਲੋੜਵੰਦਾਂ ਨੂੰ ਵਲੋਂ ਮੁਫਤ ਦਵਾਈਆਂ ਵੰਡੀਆਂ ਜਾ ਰਹੀਆਂ ਹਨ। ਕੋਰੋਨਾ ਕਾਲ ਦੌਰਾਨ ਇਸ ਸ਼ਖਸ ਦੁਆਰਾ ਗਰੀਬ ਝੁੱਗੀਆਂ ਝੋਪੜੀਆਂ ਵਾਲਿਆਂ ਨੂੰ ਕੋਰੋਨਾ ਸਬੰਧੀ ਜਾਗਰੂਕ ਵੀ ਕੀਤਾ ਜਾ ਰਿਹਾ ਹੈ ਅਤੇ ਨਾਲ ਹੀ ਸੈਨੇਟਾਇਜਰ ਅਤੇ ਮਾਸਕ ਵੀ ਦਿੱਤੇ ਜਾ ਰਹੇ ਹਨ।

ਇਹ ਵੀ ਪੜ੍ਹੋ: PMS Scholarship Scam: ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲੇ ਨੂੰ ਸੁਖਬੀਰ ਬਾਦਲ ਦਾ ਤਿੱਖਾ ਵਾਰ, ਧਰਮਸੋਤ ਬਰਖ਼ਾਸਤ ਕਰਨ ਦੀ ਕੀਤੀ ਮੰਗ

ਇਸ ਸ਼ਖਸ ਵੱਲੋਂ ਆਪਣੀ ਸਕੂਟੀ ਉੱਤੇ ਹੀ 100 ਕਿਲੋਮੀਟਰ ਦੇ ਇਲਾਕੇ ਵਿੱਚ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ। ਇੱਥੋਂ ਤੱਕ ਟੀਬੀ ਅਤੇ ਕੈਂਸਰ ਦੇ ਮਰੀਜ਼ਾਂ ਦਾ ਵੀ ਇਲਾਜ ਇਨ੍ਹਾਂ ਵੱਲੋਂ ਮੁਫਤ ਵਿੱਚ ਕਰਵਾਇਆ ਜਾ ਰਿਹਾ ਹੈ। ਹੁਣੇ ਕੁੱਝ ਸਾਲ ਪਹਿਲਾਂ ਹੀ ਇਸ ਸ਼ਖਸ ਦੇ ਨਾਲ ਕਈ ਸਮਾਜਸੇਵੀ ਜਥੇਬੰਦੀਆਂ ਅਤੇ ਡਾਕਟਰ ਵੀ ਜੁੜੇ ਹਨ। ਦੂਜੇ ਪਾਸੇ ਗਰੀਬ ਲੋਕਾਂ ਨੇ ਦੱਸਿਆ ਕਿ ਪਿਛਲੇ ਕਾਫ਼ੀ ਲੰਬੇ ਸਮੇਂ ਤੋਂ ਰਜਿੰਦਰ ਸਿੰਘ ਉਨ੍ਹਾਂ ਨੂੰ ਮੁਫਤ ਦਵਾਈਆਂ ਦੇ ਰਹੇ ਹਨ। ਉਹ ਸ਼ੁਕਰਾਨਾ ਕਰਦੇ ਹਨ ਕਿ ਕੋਰੋਨਾ ਕਾਲ ਦੌਰਾਨ ਸਾਨੂੰ ਇੱਥੇ ਆਕੇ ਰਜਿੰਦਰ ਸਿੰਘ ਵੱਲੋਂ ਜਾਗਰੂਕ ਵੀ ਕੀਤਾ ਗਿਆ ਅਤੇ ਜ਼ਰੂਰਤ ਪੈਣ ਉੱਤੇ ਸਾਨੂੰ ਮਾਸਕ ਅਤੇ ਸੈਨੇਟਾਇਜ਼ਰ ਵੀ ਦਿੱਤੇ ਗਏ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ