ਕੈਪਟਨ ਦੇ ਗੜ੍ਹ ਪਟਿਆਲਾ ਵਿੱਚ ਰਾਹੁਲ ਗਾਂਧੀ ਨੇ ਕੀਤਾ ਕੇਂਦਰ ਸਰਕਾਰ ਤੇ ਮੋਦੀ ਖਿਲਾਫ ਵੱਡਾ ਹਮਲਾ

Rahul Gandhi attacks Centre Govt and Modi in Patiala

ਕੇਂਦਰ ਸਰਕਾਰ ਦੇ ਖੇਤੀਬਾੜੀ ਬਿੱਲਾਂ ਦਾ ਵਿਰੋਧ ਕਾਂਗਰਸ ਵਲੋਂ ਜਾਰੀ ਹੈ। ਇਨ੍ਹਾਂ ਬਿੱਲਾਂ ਦੇ ਵਿਰੋਧ ਵਿਚ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਟਰੈਕਟਰ ਰੈਲੀ ਕਰ ਰਹੇ ਹਨ। ਜਿਸ ਦਾ ਅੱਜ ਤੀਜਾ ਦਿਨ ਹੈ। ਅੱਜ ਉਹੋ ਹਰਿਆਣਾ ਵਿਚ ਦਾਖਲ ਹੋਣਗੇ।

ਰਾਹੁਲ ਗਾਂਧੀ ਨੇ ਕਿਹਾ ਕਿ ਸਾਡੀ ਟ੍ਰੈਕਟਰ ਯਾਤਰਾ ਤਿੰਨ ਕਾਲੇ ਕਾਨੂੰਨਾਂ ਦੇ ਵਿਰੁੱਧ ਹੈ। ਮੀਡੀਆ ਨੂੰ ਸੰਬੋਧਨ ਕਰਦਿਆਂ ਰਾਹੁਲ ਨੇ ਕਿਹਾ ਕਿ ਮੋਦੀ ਸਰਕਾਰ ਨੇ ਪਹਿਲਾਂ ਨੋਟਬੰਦੀ, ਫਿਰ ਜੀਐਸਟੀ ਤੇ ਹੁਣ ਇਸ ਕਾਨੂੰਨ ਨੂੰ ਲਿਆਂਦਾ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਪਹਿਲਾਂ ਨੋਟਬੰਦੀ ਕਰਕੇ ਗਰੀਬ ਲੋਕਾਂ ‘ਤੇ ਹਮਲਾ ਹੋਇਆ, ਫੇਰ ਜੀਐਸਟੀ ਲਿਆ ਕੇ ਕਾਰੋਬਾਰੀਆਂ ‘ਤੇ ਹਮਲਾ ਕੀਤਾ ਤੇ ਫਿਰ ਅਚਾਨਕ ਲੌਕਡਾਊਨ ਕਰ ਦਿੱਤਾ ਜਿਸ ਨਾਲ ਆਮ ਲੋਕ ਬੇਰੋਜ਼ਗਾਰ ਹੋ ਗਏ।

ਇਹ ਵੀ ਪੜ੍ਹੋ : ਅਕਾਲੀ ਦਲ ਦੀ ਕੋਰ ਕਮੇਟੀ ਦੀ ਹੋਈ ਬੈਠਕ, ਚਾਰ ਕਮੇਟੀਆਂ ਦਾ ਕੀਤਾ ਗਠਨ

ਰਾਹੁਲ ਗਾਂਧੀ ਨੇ ਕਿਹਾ ਕਿ ਅਸੀਂ ਕਿਸਾਨਾਂ ਦੀ ਲੜਾਈ ਲੜ ਰਹੇ ਹਾਂ। ਰਾਹੁਲ ਗਾਂਧੀ ਨੇ ਮੋਦੀ ਸਰਕਾਰ ਤੇ ਹਮਲਾ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਖ਼ੁਦ ਇਨ੍ਹਾਂ ਤਿੰਨਾਂ ਖੇਤੀਬਾੜੀ ਕਾਨੂੰਨਾਂ ਨੂੰ ਨਹੀਂ ਸਮਝਦੇ। ਮੋਦੀ ਸਰਕਾਰ ਦੇ ਇਨ੍ਹਾਂ ਬਿੱਲਾਂ ਨੇ ਸਭ ਕੁਝ ਤੋੜ ਦਿੱਤਾ।

ਅੱਜ ਇੱਥੇ ਬਹੁਤ ਘੱਟ ਮੰਡੀਆਂ ਹਨ, ਕੁਝ ਥਾਂਵਾਂ ‘ਤੇ ਭ੍ਰਿਸ਼ਟਾਚਾਰ ਹੈ। ਜੇ ਇਨ੍ਹਾਂ ਬਿੱਲਾਂ ਦਾ ਵਿਰੋਧ ਨਾ ਕੀਤਾ ਤਾਂ ਕਿਸਾਨ ਨਹੀਂ ਬੱਚ ਸਕੇਗਾ। ਰਾਹੁਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਸਿਰਫ ਅੰਬਾਨੀ ਤੇ ਅਡਾਨੀ ਲਈ ਰਸਤਾ ਸਾਫ ਕਰ ਰਹੇ ਹਨ।

ਮੋਦੀ ਸਰਕਾਰ ‘ਤੇ ਹਮਲਾ ਕਰਦਿਆਂ ਰਾਹੁਲ ਨੇ ਕਿਹਾ ਜੇ ਇਨ੍ਹਾਂ ਕਾਨੂੰਨਾਂ ਦਾ ਲਾਭ ਹੁੰਦਾ ਤਾਂਇਹ ਕਾਨੂੰਨ ਕੋਰੋਨਾ ਦੇ ਸਮੇਂ ਕਿਉਂ ਪਾਸ ਹੋਏ। ਉਨ੍ਹਾਂ ਕਿਹਾ ਕਿ ਜੇ ਮੰਡੀਆਂ ਬੰਦ ਹੋ ਜਾਣਗੀਆਂ ਤਾਂ ਉਨ੍ਹਾਂ ਵਿਚ ਕੰਮ ਕਰਨ ਵਾਲਿਆਂ ਦਾ ਕੀ ਬਣੇਗਾ। ਕਿਸਾਨ ਅਪਣੀ ਫ਼ਸਲ ਕਿੱਥੇ ਵੇਚੇਗਾ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ