ਫਿਰੋਜ਼ਪੁਰ ਜੇਲ ਵਿਚ ਇੱਕ ਕੈਦੀ ਦੀ ਤਲਾਸ਼ੀ ਦੌਰਾਨ ਗੁੱਪਤ ਅੰਗ ‘ਚੋਂ ਮਿਲਿਆ ਨਸ਼ੇ ਦਾ ਸਾਮਾਨ

Ferozepur Central Jail is once again in controversy

ਕੇਂਦਰੀ ਜੇਲ ਫਿਰੋਜ਼ਪੁਰ ਜੇਲ੍ਹਾਂ ਅੰਦਰ ਨਸ਼ਿਆਂ ਦਾ ਮੁੱਦਾ ਕਾਫੀ ਪੁਰਾਣਾ ਹੈ ਪਰ ਨਸ਼ਾ ਇਸ ਤਰੀਕੇ ਨਾਲ ਆ ਸਕਦਾ ਹੈ ਇਸ ਬਾਰੇ ਜੇਲ ਅਧਿਕਾਰੀਆਂ ਨੇ ਕਦੇ ਸੋਚਿਆ ਵੀ ਨਹੀਂ ਹੋਣਾ। ਕੇਂਦਰੀ ਜੇਲ ਵਿੱਚੋ ਹੈਰਾਨ ਕਾਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਜਿਸ ਵਿਚ ਤਲਾਸ਼ੀ ਦੌਰਾਨ ਇਕ ਕੈਦੀ ਦੇ ਗੁਪਤ ਅੰਗ (ਗੁਦਾ) ‘ਚੋਂ ਨਸ਼ੀਲੇ ਪਦਾਰਥ ਬਰਾਮਦ ਹੋਏ ਹਨ।

ਹਾਸਲ ਜਾਣਕਾਰੀ ਮੁਤਾਬਕ ਕੈਦੀ ਕੁਲਦੀਪ ਸਿੰਘ ਵਾਸੀ ਸਭਰਾ ਥਾਣਾ ਪੱਟੀ, ਬੈਰੂਨੀ ਪੰਜੇ ਤੋਂ ਵਾਪਸ ਜੇਲ੍ਹ ਦੀ ਡਿਓਢੀ ਵਿੱਚ ਪੁੱਜਾ ਤਾਂ ਮੁਲਾਜ਼ਮਾਂ ਨੇ ਮੈਟਲ ਡਿਟੈਕਟਰ ਨਾਲ ਉਸ ਦੀ ਤਲਾਸ਼ੀ ਲਈ। ਤਲਾਸ਼ੀ ਦੌਰਾਨ ਉਸ ਦੇ ਗੁਦਾ ਵਿੱਚ ਕੋਈ ਚੀਜ਼ ਹੋਣ ਦਾ ਸੰਕੇਤ ਮਿਲਿਆ। ਜਿਸ ਤੇ ਪੁਲਿਸ ਨੇ ਉਸਦੀ ਦੋਬਾਰਾ ਤਲਾਸ਼ੀ ਲਈ ਅਤੇ ਉਸ ਦੀ ਗੁਦਾ ਵਿੱਚੋਂ ਮੋਮੀ ਲਿਫ਼ਾਫ਼ੇ ਵਿੱਚ ਲਪੇਟਿਆ ਪੈਕੇਟ ਨਿਕਲਿਆ ਜਿਸ ਵਿੱਚੋਂ 48 ਨਸ਼ੇ ਦੀਆਂ ਗੋਲੀਆਂ, 51 ਚੈਨੀ ਖੈਨੀ ਦੇ ਛੋਟੇ ਪਾਊਚ ਤੇ ਅੱਠ ਗ੍ਰਾਮ ਦੇ ਕਰੀਬ ਚਿੱਟਾ ਪਾਊਡਰ ਬਰਾਮਦ ਹੋਇਆ।

ਇਹ ਵੀ ਪੜ੍ਹੋ : ਇੱਕ ਵਾਰ ਮੁੜ ਵਿਵਾਦਾਂ ‘ਚ ਫਿਰੋਜ਼ਪੁਰ ਕੇਂਦਰੀ ਜੇਲ੍ਹ, ਅਣਜਾਣ ਸਖਸ਼ ਵਲੋਂ ਜੇਲ੍ਹ ਅੰਦਰ ਸੁੱਟਿਆ ਗਿਆ ਇਹ ਸਾਮਾਨ

ਕੁਲਦੀਪ ਸਿੰਘ ਨੇ ਦੱਸਿਆ ਕਿ ਇਹ ਸਾਮਾਨ ਉਸ ਕੋਲੋਂ ਹਵਾਲਾਤੀ ਕਰਮ ਸਿੰਘ ਉਰਫ਼ ਨਿੰਮਾ ਵਾਸੀ ਪਿੰਡ ਬੰਡਾਲਾ ਨੇ ਮੰਗਵਾਇਆ ਹੈ। ਇਸ ਘਟਨਾ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਖਿਲਾਫ NDPC ਦੀ ਧਾਰਾ ਨਾਲ ਪਰਚਾ ਦਰਜ ਕਰ ਲਿਆ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ