‘Bigg Boss 14’ ਸ਼ੁਰੂ ਹੁੰਦੇ ਹੀ ਸਿਧਾਰਥ ਸ਼ੁਕਲਾ ਤੇ ਗੌਹਰ ਖ਼ਾਨ ਵਿਚਾਲੇ ਖੜਕੀ

Bigg Boss 14 Sidharth Shukla fights with Gauhar Khan

‘ਬਿੱਗ ਬੌਸ 14’ ਦੀ ਸ਼ੁਰੂਆਤ ਹੋ ਗਈ ਹੈ। ਘਰ ਦੇ ਸੀਨੀਅਰ ਮੈਂਬਰ ਯਾਨੀ ਸਿਧਾਰਥ ਸ਼ੁਕਲਾ, ਹਿਨਾ ਖ਼ਾਨ ਤੇ ਗੌਹਰ ਖ਼ਾਨ ਕੰਟੇਸਟੈਂਟ ‘ਤੇ ਰਾਜ਼ ਕਰ ਰਹੇ ਹਨ। ਸ਼ੋਅ ਵਿੱਚ ਜਲਦੀ ਹੀ ਸਿਧਾਰਥ ਸ਼ੁਕਲਾ ਕਿਸੇ ਟਾਸਕ ਨੂੰ ਲੈਕੇ ਗੌਹਰ ਖ਼ਾਨ ਨਾਲ ਲੜਾਈ ਕਰਦੇ ਨਜ਼ਰ ਆਉਣਗੇ।

‘ਬਿੱਗ ਬੌਸ’ ਦੇ ਆਉਣ ਵਾਲੇ ਐਪੀਸੋਡ ਦਾ ਇੱਕ ਪ੍ਰੋਮੋ ਸਾਹਮਣੇ ਆਇਆ ਹੈ, ਜਿਸ ਵਿਚ ਸਿਧਾਰਥ ਸ਼ੁਕਲਾ ਗੌਹਰ ਖ਼ਾਨ ਤੇ ਗੁੱਸਾ ਕਰਦਾ ਨਜ਼ਰ ਆ ਰਿਹਾ ਹੈ। ਇਸ ਪ੍ਰੋਮੋ ਵਿਚ ਸਿਧਾਰਥ ਗੌਹਰ ਨੂੰ ਇਹ ਕਹਿੰਦਾ ਨਜ਼ਰ ਆ ਰਿਹਾ ਹੈ ਕਿ ਕਿ ਇਹ ਤੁਹਾਡੀ ਗਲਤੀ ਸੀ। ਮਾਮਲਾ ਕਿਸੇ ਟਾਸਕ ਦਾ ਹੈ। ਟਾਸਕ ਵਿੱਚ ਸੀਨੀਅਰ ਮੈਂਬਰਾਂ ਨੂੰ ਕੰਮ ਵਿੱਚ ਪ੍ਰਭਾਵਿਤ ਕਰਨਾ ਸੀ। ਸਿਧਾਰਥ ਕਹਿ ਰਿਹਾ ਹੈ ਕਿ ਉਸ ਲਈ ਜਰੂਰੀ ਹੈ ਕਿ ਟਾਸਕ ਸਹੀ ਢੰਗ ਨਾਲ ਹੋਵੇ ਤੇ ਦੂਸਰੇ ਪਾਸੇ ਗੌਹਰ ਆਪਣਾ ਬਚਾਅ ਕਰਦੇ ਹੋਏ ਕਹਿੰਦੀ ਹੈ ਕਿ ਟਾਸਕ ਸ਼ੁਰੂ ਹੋਣ ਤੋਂ ਪਹਿਲਾਂ ਹੀ ਖ਼ਤਮ ਹੋ ਗਿਆ ਹੈ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ