Captain Amarinder Singh News: ਪੰਜਾਬ ਨੂੰ ਕੇਂਦਰ ਸਰਕਾਰ ਤੋਂ ਨਹੀਂ ਮਿਲੀ ਕੋਈ ਵੀ ਰਾਸ਼ੀ ਮੱਦਦ: ਕੈਪਟਨ

punjab-has-not-received-any-assistance-from-center

Captain Amarinder Singh News: ਸਰਕਾਰ ਵਲੋਂ Coronavirus ਖਿਲਾਫ ਲੜਾਈ ’ਚ ਗੈਰ-ਭਾਜਪਾ ਸਾਸ਼ਕ ਸੂਬਿਆਂ ਦੇ ਨਾਲ ਭੇਦਭਾਵ ਕਰਨ ਦੇ ਮੁੱਦੇ ’ਤੇ ਪੰਜਾਬ ਕਾਂਗਰਸ ਨੇ ਸੂਬੇ ਦੇ ਸਾਰੇ ਨਾਗਰਿਕਾਂ ਨੂੰ 1 ਮਈ ਨੂੰ ਆਪਣੇ ਘਰਾਂ/ਛੱਤਾਂ ’ਤੇ ਖੜ੍ਹੇ ਹੋ ਕੇ ਰਾਸ਼ਟਰੀ ਝੰਡਾ ਲਹਿਰਾਉਣ ਲਈ ਕਿਹਾ। ਪਾਰਟੀ ਨੇ ਕੇਂਦਰ ਤੋਂ ਤੁਰੰਤ 20000 ਕਰੋੜ ਦੀ ਰਾਹਤ ਰਾਸ਼ੀ ਮੰਗੀ ਹੈ। ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਇਹ ਮਾਮਲਾ ਵੀਡੀਓ ਕਾਨਫਰੰਸਿੰਗ ਦੇ ਸਮੇਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਾਹਮਣੇ ਉਠਾਇਆ ਜਿਸ ’ਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਆਪਣੇ ਵਲੋਂ ਪੂਰੀ ਸਹਿਮਤੀ ਦਿੱਤੀ।

ਇਹ ਵੀ ਪੜ੍ਹੋ: Corona in Chandigarh: ਚੰਡੀਗੜ੍ਹ ਵਿੱਚ Corona ਦਾ ਕਹਿਰ, 20 ਦੇ ਕਰੀਬ ਨਵੇਂ CoronaPositive ਕੇਸ ਆਏ ਸਾਹਮਣੇ

ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਨੂੰ ਹਰ ਮਹੀਨੇ ਮਹਾਮਾਰੀ ਕਾਰਣ ਲਾਗੂ ਕਰਫਿਊ/ਲਾਕਡਾਊਨ ਕਾਰਣ 3360 ਕਰੋੜ ਰੁਪਏ ਦਾ ਨੁਕਸਾਨ ਹੋ ਰਿਹਾ ਹੈ ਅਤੇ ਪੂਰੇ ਸਾਲ ’ਚ ਸੂਬੇ ਨੂੰ 50000 ਕਰੋੜ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ। ਸੂਬੇ ਨੂੰ ਹਾਲੇ ਤੱਕ ਕੇਂਦਰ ਤੋਂ ਇਸ ਸੰਕਟ ਨਾਲ ਨਜਿੱਠਣ ਲਈ ਕੋਈ ਮਦਦ ਨਹੀਂ ਮਿਲੀ ਹੈ। ਜਾਖੜ ਨੇ ਕਿਹਾ ਕਿ 1 ਮਈ ਦਾ ਦਿਨ ਇਸ ਲਈ ਚੁਣਿਆ ਗਿਆ ਹੈ ਕਿਉਂਕਿ ਉਸ ਦਿਨ ਪੂਰੇ ਦੇਸ਼ ’ਚ ਲੇਬਰ ਡੇਅ ਮਨਾਇਆ ਜਾਂਦਾ ਹੈ। ਅਜਿਹਾ ਕਰ ਕੇ ਅਸੀਂ ਕੇਂਦਰ ਤੋਂ ਪੰਜਾਬ ਲਈ ਅਧਿਕਾਰ ਮੰਗਾਂਗੇ। ਪੰਜਾਬ ਭਾਰਤ ਦਾ ਇਕ ਅਨਿੱਖੜਵਾਂ ਅੰਗ ਹੈ ਅਤੇ ਕੇਂਦਰ ਸਰਕਾਰ ਨੂੰ ਸਾਡੇ ਨਾਲ ਭੇਦਭਾਵ ਨਹੀਂ ਕਰਨਾ ਚਾਹੀਦਾ।

ਉਨ੍ਹਾਂ ਨੇ ਕਿਹਾ ਕਿ ਪਾਰਟੀ ਮੰਗ ਕਰਦੀ ਹੈ ਕਿ ਕੇਂਦਰ ਨੂੰ ਤੁਰੰਤ 20000 ਕਰੋੜ ਦੀ ਰਾਸ਼ੀ ਰਿਲੀਜ਼ ਕਰ ਦੇਣੀ ਚਾਹੀਦੀ ਹੈ। ਪੰਜਾਬ ਕਾਂਗਰਸ ਪ੍ਰਧਾਨ ਨੇ ਕਿਹਾ ਕਿ 1 ਮਈ ਨੂੰ ਅਸੀਂ ਨਾਲ ਹੀ ਕਿਸਾਨਾਂ, ਵਰਕਰਾਂ ਅਤੇ ਸਾਰੇ ਕੋਰੋਨਾ ਵਾਇਰਸ ਪ੍ਰਤੀ ਇਕਜੁੱਟਤਾ ਦਿਖਾਵਾਂਗੇ ਜੋ ਸੰਕਟ ਦੇ ਬਾਵਜੂਦ ਫਰੰਟ ’ਤੇ ਕੰਮ ਕਰ ਰਹੇ ਹਨ। ਜਾਖੜ ਨੇ ਕਿਹਾ ਕਿ ਪੰਜਾਬ ਕੋਈ ਭੀਖ ਨਹੀਂ ਮੰਗ ਰਿਹਾ ਸਗੋਂ ਆਪਣੇ ਅਧਿਕਾਰ ਦਾ ਹਿੱਸਾ ਮੰਗ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਨੇ ਤਾਂ ਬਹੁਤ ਘੱਟ ਰਾਸ਼ੀ ਮੰਗੀ ਹੈ ਜਦੋਂ ਕਿ ਹੋਰ ਸੂਬਿਆਂ ਪ੍ਰਤੀ ਕੇਂਦਰ ਦਯਾਵਾਨ ਬਣਿਆ ਹੋਇਆ ਹੈ। ਜਾਖੜ ਨੇ ਕਿਹਾ ਕਿ 1 ਮਈ ਨੂੰ ਹਿੱਸਾ ਲੈਣ ਵਾਲਿਆਂ ਨੂੰ ਕੌਮੀ ਝੰਡੇ ਪਾਰਟੀ ਵਲੋਂ ਮੁਹੱਈਆ ਕਰਵਾਏ ਜਾਣਗੇ।

Punjab News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ।