ਬਦਲੀ ਜ਼ਿੰਦਗੀ ਨੂੰ ਦੇਖ ਕੇ , ਨੀਟੂ ਸਟਰਾਂ ਵਾਲੇ ਨੇ ਕੀਤਾ ਵੱਡਾ ਐਲਾਨ

Neetu Shatran Wala

ਲੋਕ ਸਭਾ ਚੋਣਾਂ ਦੇ ਨਤੀਜਿਆਂ ਦੌਰਾਨ ਸੋਸ਼ਲ ਮੀਡੀਆ ਦਾ ਸਟਾਰ ਬਣੇ ਨੀਟੂ ਸ਼ਟਰਾਂ ਵਾਲਾ ਹੁਣ ਫਗਵਾੜਾ ਤੋਂ ਜ਼ਿਮਨੀ ਚੋਣ ਲੜਨ ਦੀ ਤਿਆਰੀ ਕਰ ਰਿਹਾ ਹੈ। ਨੀਟੂ ਨੇ ਕਿਹਾ ਕਿ ਲੋਕ ਸਭਾ ਚੋਣਾਂ ਤੋਂ ਬਾਅਦ ਉਸ ਦੀ ਜ਼ਿੰਦਗੀ ਕਾਫੀ ਬਦਲ ਚੁੱਕੀ ਹੈ , ਉਸ ਦਾ ਕਹਿਣਾ ਹੈ ਹੈ ਕੇ ਉਸ ਦਾ ਬੈਂਕ ਬੈਲੰਸ ਹੁਣ ਵੀ ਜ਼ੀਰੋ ਹੈ ਅਤੇ ਪਹਿਲਾ ਵੀ ਜ਼ੀਰੋ ਹੀ ਸੀ। ਉਸ ਨੇ ਇਹ ਗੱਲ ਸਾਂਝੀ ਕੀਤੀ ਹੈ ਕਿ ਉਹ ਆਪਣਾ ਜਨਮ ਦਿਨ 23 ਮਈ ਨੂੰ ਹੀ ਮਨਾਵੇਗਾ।

23 ਮਈ ਨੂੰ ਜਨਮ ਦਿਨ ਮਨਾਉਂਣ ਦਾ ਅਸਲ ਕਾਰਨ ਇਹ ਹੈ ਕਿ 23 ਮਈ ਨੂੰ ਲੋਕ ਸਭਾ ਚੋਣਾਂ ਦਾ ਨਤੀਜਾ ਆਇਆ ਸੀ ,ਜਿਸ ਦੌਰਾਨ ਨੀਟੂ ਸ਼ਟਰਾਂ ਵਾਲੇ ਦੀ ਰੋਂਦੇ ਦੀ ਵੀਡੀਓ ਵਾਇਰਲ ਹੋਈ ਸੀ। ਨੀਟੂ ਸ਼ਟਰਾਂ ਵਾਲੇ ਦਾ ਕਹਿਣਾ ਹੈ ਕਿ ਮੀਡਿਆ ਵਿੱਚ ਮਸ਼ਹੂਰ ਹੋਣ ਤੋਂ ਬਾਅਦ ਸ਼ਟਰਾਂ ਦੇ ਆਰਡਰ ਵੀ ਕਾਫੀ ਵੱਧ ਗਏ ਹਨ। ਇੰਨਾ ਹੀ ਨਹੀਂ ਨੀਟੂ ਇਸ ਸਮੇਂ ਚਾਰ ਫਿਲਮਾਂ ਦੀ ਸ਼ੂਟਿੰਗ ਵੀ ਕਰ ਰਿਹਾ ਹੈ। ਨੀਟੂ ਦਾ ਕਹਿਣਾ ਹੈ ਕੇ ਉਹ ਆਪਣੀ ਜ਼ਿੰਦਗੀ ਵਿੱਚ ਖਲਨਾਇਕ ਦਾ ਰੋਲ ਜ਼ਿੰਦਗੀ ਵਿੱਚ ਕਦੇ ਨਹੀਂ ਕਰੇਗਾ।

ਨੀਟੂ ਨੇ ਦੱਸਿਆ ਕਿ ਉਸ ਨੇ ਗਾਇਕਾਂ ਨਾਲ ਮਿਲ ਕੇ ਮਿਊਜ਼ੀਕਲ ਗਰੁੱਪ ਬਣਾਇਆ ਹੈ। ਨੀਟੂ ਸ਼ਟਰਾਂ ਵਾਲਾ ਮੀਡਿਆ ਵਿੱਚ ਇਸ ਤਰਾਂ ਮਸ਼ਹੂਰ ਹੋ ਗਯਾ ਹੈ ਹੁਣ ਗ੍ਰੇਟ ਖਲੀ ਨਾਲ ਵੀ ਨੀਟੂ ਦੀ ਫ਼ਿਲਮ ਸ਼ੂਟ ਹੋਵੇਗੀ ਅਤੇ ਵੱਡੇ ਸਟਾਰ ਉਸ ਤੋਂ ਗਾਣੇ ਦੀ ਪ੍ਰਮੋਸ਼ਨ ਕਰਵਾ ਰਹੇ ਹਨ। ਨੀਟੂ ਨੇ ਦੱਸਿਆ ਕਿ ਇਨ੍ਹਾਂ 30 ਦਿਨਾਂ ਵਿੱਚ ਉਸ ਨੇ ਕਈ ਸਾਲਾਂ ਜਿੰਨੀ ਜ਼ਿੰਦਗੀ ਜਿਊਂ ਲਈ। ਉਸ ਨੇ ਦੱਸਿਆ ਕਿ ਕਪਿਲ ਸ਼ਰਮਾ ਦੇ ਸ਼ੋਅ ਲਈ ਇੰਟਰਵਿਊ ਹੋਵੇਗੀ।