ਆਪ ਨੇ ਡੇਰਾ ਪ੍ਰੇਮੀ ਮਹਿੰਦਰਪਾਲ ਦੇ ਕਤਲ ਦੀ ਹਾਈਕੋਰਟ ਤੋਂ ਮੰਗੀ ਜਾਂਚ

 

AAP

ਆਮ ਆਦਮੀ ਪਾਰਟੀ ਪੰਜਾਬ ਬੇਅਦਬੀ ਕਾਂਢ ਦੇ ਮੁੱਖ ਦੋਸ਼ੀ ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਦੀ ਨਾਭਾ ਜੇਲ੍ਹ ਵਿੱਚ ਕਤਲ ਪਿੱਛੇ ਕਿਸੇ ਵੱਡੀ ਸਾਜਿਸ਼ ਖਦਸ਼ਾ ਜਤਾਇਆ ਹੈ। ਪਾਰਟੀ ਪ੍ਰਧਾਨ ਭਗਵੰਤ ਮਾਨ, ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਵਿਧਾਇਕ ਅਮਨ ਅਰੋੜਾ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਮੌਜੂਦਾ ਜੱਜ ਤੋਂ ਜਾਂਚ ਕਰਾਉਣ ਲਈ ਮੰਗ ਕੀਤੀ ਹੈ।

ਆਪ ਲੀਡਰਾਂ ਨੇ ਕਿਹਾ ਕਿ ਨਾਭਾ ਦੀ ਜੇਲ੍ਹ ਨੂੰ ਸਭ ਤੋਂ ਸੁਰੱਖਿਅਤ ਮੰਨਿਆ ਜਾਂਦਾ ਹੈ, ਜੇਲ੍ਹ ਬੇਅਦਬੀ ਨਾਲ ਸੰਬਧਿਤ ਮੁੱਖ ਦੋਸ਼ੀ ਮਹਿੰਦਰਪਾਲ ਬਿੱਟੂ ਦਾ ਕਤਲ ਹੋਣਾ ਕੋਈ ਛੋਟੀ ਗੱਲ ਨਹੀਂ। ਉਹਨਾਂ ਨੇ ਕਿਹਾ ਕੇ ਇਹ ਘਟਨਾ ਪੰਜਾਬ ਦੀ ਅਸਲ ਸਥਿਤੀ ਨੂੰ ਬਿਆਨ ਕਰ ਰਹੀ ਹੈ। ਉਹਨਾਂ ਕਿਹਾ ਕਿ ਇਹ ਘਟਨਾ ਬੇਅਦਬੀ ਨਾਲ ਜੁੜੀ ਹਰ ਕੜੀ ਨੂੰ ਖ਼ਤਮ ਕਰਨ ਦਾ ਹਿੱਸਾ ਹੋ ਸਕਦਾ ਹੈ।

ਆਪ ਲੀਡਰਾਂ ਨੇ ਕਿਹਾ ਬੇਅਦਬੀ ਦੀਆਂ ਘਟਨਾਵਾਂ ਨਾਲ ਪੰਜਾਬ ਦੇ ਸਾਰੇ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ। ਸਾਰੀ ਸੰਗਤ ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਜਲਦੀ ਸਜ਼ਾ ਦੇਣ ਲਈ ਸਰਕਾਰ ਦੇ ਮੂੰਹ ਵੱਲ ਦੇਖ ਰਹੀ ਹੈ। ਪਰ ਅੱਜ ਤਕ ਅਕਾਲੀ-ਭਾਜਪਾ ਅਤੇ ਕਾਂਗਰਸ ਸਰਕਾਰ ਨੇ ਇਸ ਕੰਮ ਵਿੱਚ ਕੋਈ ਤੇਜ਼ੀ ਨਹੀਂ ਦਿਖਾਈ ਅਤੇ ਨਾ ਹੀਂ ਕਿਸੇ ਮੁੱਖ ਸਾਜ਼ਿਸ਼ਕਰਤਾਵਾਂ ਤੱਕ ਪਹੁੰਚ ਸਕੀ

ਆਪ ਆਗੂਆਂ ਨੇ ਕਿਹਾ ਮਹਿੰਦਰਪਾਲ ਬਿੱਟੂ ਇਹ ਬੇਅਦਬੀ ਕਾਂਡ ਦਾ ਇੱਕ ਵੱਡਾ ਸਬੂਤ ਸੀ। ਮਹਿੰਦਰਪਾਲ ਬਿੱਟੂ ਵਰਗੇ ਸਬੂਤਾਂ ਦਾ ਕਤਲ ਹੋਣਾ ਕੋਈ ਵੱਡੀ ਹੋਣ ਵਾਲੀ ਘਟਨਾ ਤੋਂ ਘੱਟ ਨਹੀਂ। ਇਸ ਲਈ ਪਾਰਟੀ ਪ੍ਰਧਾਨ ਭਗਵੰਤ ਮਾਨ ,ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਵਿਧਾਇਕ ਅਮਨ ਅਰੋੜਾ ਤੇ ਹਰਚੰਦ ਸਿੰਘ ਬਰਸਟ ਨੇ ਹਾਈਕੋਰਟ ਦੇ ਜੱਜ ਤੋਂ ਇਹ ਮਾਮਲੇ ਦੀ ਪੂਰੀ ਜਾਂਚ ਕਰਨ ਦੀ ਮੰਗ ਕੀਤੀ ਹੈ।