ਮੋਦੀ ਸਰਕਾਰ ਨੇ ਪੰਜਾਬ ਨੂੰ ਕੀਤਾ ਖੇਤੀ ਕੌਮੀ ਕਮੇਟੀ ਵਿੱਚੋ ਬਾਹਰ: ਭਗਵੰਤ ਮਾਨ

 

Bhagwant Mann

ਆਮ ਆਦਮੀ ਪਾਰਟੀ ਪਰ੍ਧਾਨ ਭਗਵੰਤ ਮਾਨ ਨੇ ਮੋਦੀ ਸਰਕਾਰ ਵੱਲੋਂ ਦੇਸ਼ ਅੰਦਰ ਖੇਤੀ ਨੂੰ ਉਤਸਾਹਿਤ ਕਰਨ ਲਈ ਬਣਾਈ ਖੇਤੀ ਕੌਮੀ ਕਮੇਟੀ ਵਿੱਚੋ ਪੰਜਾਬ ਨੂੰ ਬਾਹਰ ਕੱਢਣ ਤੇ ਸਖ਼ਤ ਵਿਰੋਧ ਕੀਤਾ ਗਿਆ ਹੈ। ਮਾਨ ਨੇ ਕਿਹਾ ਹੈ ਕੇ ਕੇਂਦਰ ਸਰਕਾਰ ਨੇ ਖੇਤੀ ਅਤੇ ਪਾਣੀ ਦੇ ਗੰਭੀਰ ਸੰਕਟ ਦਾ ਸਾਹਮਣਾ ਕਰ ਰਹੇ ਪੰਜਾਬ ਨੂੰ ਨਜ਼ਰ ਅੰਦਾਜ਼ ਕੀਤਾ ਹੈ।

ਭਗਵੰਤ ਮਾਨ ਨੇ ਕਿਹਾ ਕਿ 60 ਸਾਲਾਂ ਤੋਂ ਦੇਸ਼ ਦਾ ਪੇਟ ਭਰ ਰਹੇ ਪੰਜਾਬ ਦੇ ਅੰਨਦਾਤੇ ਦੀ ਮੋਦੀ ਸਰਕਾਰ ਨੇ ਤੌਹੀਨ ਕੀਤੀ ਹੈ। ਇਸ ਮਾਮਲੇ ਵਿੱਚ ਭਗਵੰਤ ਮਾਨ ਨੇ ਕੇਂਦਰੀ ਫੂਡ ਪ੍ਰੋਸੈਸਿੰਗ ਵਿਭਾਗ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਘੇਰਦਿਆਂ ਕਿਹਾ ਕਿ ਜਦੋਂ ਮੋਦੀ ਸਰਕਾਰ ਪੰਜਾਬ ਨੂੰ ਅਜਿਹੇ ਮਹੱਤਵਪੂਰਨ ਮੁੱਦਿਆਂ ਵੇਲੇ ਨਜ਼ਰ ਅੰਦਾਜ਼ ਕਰਦੀ ਹੈ ਉਸ ਵੇਲੇ ਹਰਸਿਮਰਤ ਕੌਰ ਬਾਦਲ ਕਿੱਥੇ ਹੁੰਦੇ ਹਨ ?

ਇਹ ਵੀ ਪੜ੍ਹੋ: ਕਦੋਂ ਮਿਲੇਗਾ ਪੰਜਾਬ ਨੂੰ ਉਸਦੇ ਆਪਣੇ ਪਾਣੀ ਮੁੱਲ ?

ਭਗਵੰਤ ਮਾਨ ਨੇ ਕਿਹਾ ਕਿ ਬਾਦਲਾਂ ਨੇ ਆਪਣੀ ਨੂੰਹ ਹਰਸਿਮਰਤ ਕੌਰ ਬਾਦਲ ਨੂੰ ਕੇਵਲ ਸੱਤਾ ਭੋਗਣ ਲਈ ਕੇਂਦਰੀ ਮੰਤਰੀ ਨਹੀਂ ਬਣਾਇਆ। ਪੰਜਾਬ ਦੇ ਹਿੱਤਾਂ ਦੀ ਰੱਖਿਆ ਕਰਨੀ ਵੀ ਇਹਨਾਂ ਦੀ ਜਿੰਮੇਵਾਰੀ ਬਣਦੀ ਹੈ। ਭਗਵੰਤ ਮਾਨ ਨੇ ਮੰਗ ਕੀਤੀ ਕਿ ਇਸ ਮੁੱਦੇ ਉੱਪਰ ਮੁੜ ਮੀਟਿੰਗ ਕਰਕੇ ਖੇਤੀ ਨੂੰ ਉਤਸਾਹਿਤ ਕਰਨ ਲਈ ਬਣਾਈ ਖੇਤੀ ਕੌਮੀ ਕਮੇਟੀ ਵਿੱਚ ਪੰਜਾਬ ਦਾ ਨਾਂ ਸ਼ਾਮਿਲ ਕੀਤਾ ਜਾਵੇ ਤਾਂ ਜੋ ਪੰਜਾਬ ਦੀ ਆਰਥਿਕਤਾ ਕਾਇਮ ਹੋ ਸਕੇ।