Punjab Weather Updates: ਮਾਲਵੇ ਨਾਲੋਂ ਪੰਜਾਬ ਦੇ ਮਾਝਾ ਅਤੇ ਦੁਆਬੇ ਦੇ ਖੇਤਰ ਵਿੱਚ ਵੱਧ ਬਾਰਿਸ਼ ਹੋਣ ਦੇ ਆਸਾਰ

meteorological-department-rain-in-punjab

Punjab Weather Updates: ਸੂਬੇ ‘ਚ ਇਸ ਵਾਰ ਮਾਨਸੂਨ ਵਿਚ ਮੀਂਹ ਜ਼ਿਆਦਾਤਰ ਮਾਝਾ ਅਤੇ ਦੋਆਬਾ ਦੇ ਜ਼ਿਲ੍ਹਿਆਂ ਵਿਚ ਪੈ ਰਿਹਾ ਹੈ। ਜਦਕਿ ਪੂਰਬੀ ਅਤੇ ਪੱਛਮੀ ਮਾਲਵਾ ਇਲਾਕੇ ਇਸ ਵਾਰ ਘੱਟ ਮੀਂਹ ਵਾਲੇ ਰਹਿ ਸਕਦੇ ਹਨ। ਮੌਸਮ ਵਿਭਾਗ ਮੁਤਾਬਕ ਅਗਲੇ ਪੰਜ ਦਿਨ ਪੂਰਬ ਅਤੇ ਪੱਛਮ ਮਾਲਵਾ ਦੇ ਜ਼ਿਲ੍ਹਿਆਂ ਵਿਚ ਭਾਰੀ ਹੁੰਮਸ ਦੇ ਨਾਲ ਗਰਮੀ ਵਧੇਰੇ ਤੰਗ ਕਰ ਸਕਦੀ ਹੈ ਹਾਲਾਂਕਿ ਵਿਚ-ਵਿਚ ਹਲਕਾ ਮੌਸਮ ਬਦਲਦਾ ਵੀ ਰਹੇਗਾ ਕਿਉਂਕਿ ਇਸ ਸਮੇਂ ਪੰਜਾਬ ਵਿਚ ਮਾਨਸੂਨ ਕਮਜ਼ੋਰ ਪੈ ਚੁੱਕਾ ਹੈ। ਸੋਮਵਾਰ ਸਵੇਰੇ ਮੌਸਮ ਕਾਫ਼ੀ ਖੁਸ਼ਗਵਾਰ ਬਣਿਆ ਪਰ ਮੀਂਹ ਨਹੀਂ ਪਿਆ। ਜਦਕਿ ਜਲੰਧਰ ਅਤੇ ਅੰਮ੍ਰਿਤਸਰ ਵਿਚ ਬੂੰਦਾਬਾਦੀ ਜ਼ਰੂਰ ਹੋਈ।

Punjab News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ।