International News: ਕੈਨੇਡਾ ਵਿੱਚ ਮੇਂਗ ਵਾਂਜ਼ੂ ਦੀ ਗ੍ਰਿਫਤਾਰੀ ਮਗਰੋਂ ਚੀਨੀ ਸਮਾਂ ਦੇ ਬਾਈਕਾਟ ਕਰਨ ਦੀ ਉੱਠੀ ਮੰਗ

canadians-support-boycott-chinese-goods-disputes

International News: ਹੁਵਾਵੇ ਦੀ ਮੁੱਖ ਵਿੱਤ ਅਧਿਕਾਰੀ ਮੇਂਗ ਵਾਂਜ਼ੂ ਦੀ ਗ੍ਰਿਫ਼ਤਾਰੀ ਮਗਰੋਂ ਕੈਨੇਡਾ ਤੇ ਚੀਨ ਵਿਚਕਾਰ ਵਿਵਾਦ ਵੱਧ ਗਏ ਹਨ। ਬੀਜਿੰਗ ਵਲੋਂ ਦੋ ਕੈਨੇਡੀਅਨ ਨਾਗਰਿਕਾਂ ਨੂੰ ਹਿਰਾਸਤ ਵਿਚ ਲੈਣ ਦੀ ਕਾਰਵਾਈ ਮਗਰੋਂ ਹੁਣ ਕੈਨੇਡਾ ਵਿਚ ਵੀ ਚੀਨੀ ਸਮਾਨ ਦੇ ਬਾਈਕਾਟ ਦੀ ਜ਼ੋਰਦਾਰ ਮੰਗ ਉੱਠਣ ਲੱਗ ਪਈ ਹੈ। ਐਂਗਸ ਰੀਡ ਇੰਸਟੀਚਿਊਟ ਪੋਲ ਵਿਚ ਸਾਹਮਣੇ ਆਇਆ ਹੈ ਕਿ ਚੀਨ ਨਾਲ ਕਈ ਵਿਵਾਦਾਂ ਵਿਚਕਾਰ ਕੈਨੇਡੀਅਨਾਂ ਨੇ ਚੀਨੀ ਸਮਾਨ ਦੇ ਬਾਈਕਾਟ ਦਾ ਭਾਰੀ ਸਮਰਥਨ ਕੀਤਾ ਹੈ।

ਇਹ ਵੀ ਪੜ੍ਹੋ: China vs India: ਚੀਨੀ ਐਪਸ ‘ਨੂੰ ਬੈਨ ਕਰਨ ਮਗਰੋਂ ਹੁਣ ਭਾਰਤ ਸਰਕਾਰ ਚੀਨ ਨੂੰ ਦੂਜਾ ਵੱਡਾ ਝਟਕਾ ਦੇਣ ਨੂੰ ਤਿਆਰ

ਪੋਲ ਮੁਤਾਬਕ ਕੈਨੇਡੀਅਨ 2.56 ਬਿਲੀਅਨ ਡਾਲਰ ਦੇ ਚੀਨ ਵਲੋਂ ਬਣਾਏ ਕੱਪੜੇ ਖਰੀਦਦੇ ਹਨ ਅਤੇ ਇਸ ਦੇ ਨਾਲ ਹੀ 1.83 ਬਿਲੀਅਨ ਡਾਲਰ ਦਾ ਇਲੈਕਟ੍ਰਾਨਿਕ ਅਤੇ ਹੋਰ ਸਮਾਨ ਖਰੀਦਦੇ ਹਨ। ਸਰਵੇਖਣ ਮੁਤਾਬਕ 50 ਫ਼ੀਸਦੀ ਕੈਨੇਡੀਅਨ ਸੋਚਦੇ ਹਨ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਸਥਿਤੀ ਨੂੰ ਸਹੀ ਤਰ੍ਹਾਂ ਸੁਲਝਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਇਸ ਦੇ ਨਾਲ ਹੀ 72 ਫੀਸਦੀ ਲੋਕਾਂ ਦਾ ਕਹਿਣਾ ਹੈ ਕਿ ਹੁਵਾਵੇ ਦੀ ਵਿੱਤ ਅਧਿਕਾਰੀ ਦੀ ਕਿਸਮਤ ਦਾ ਫ਼ੈਸਲਾ ਕੈਨੇਡਾ ਦੇ ਕਾਨੂੰਨੀ ਪ੍ਰਬੰਧ ‘ਤੇ ਛੱਡ ਦੇਣਾ ਚਾਹੀਦਾ ਹੈ।

World News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ