ਹੋਸ਼ਿਆਰਪੂਰ : ਮੋਬਾਈਲ ਦੁਕਾਨਦਾਰ ਰਾਤੋਂ ਰਾਤ ਬਣਿਆ ਕਰੋੜਪਤੀ

Mobile Shopkeeper Wins Lottery

ਹੁਸ਼ਿਆਰਪੁਰ: ਸ਼ਹਿਰ ਦੇ ਕਸਬਾ ਮਹਿਲਪੁਰ ਦੇ ਰਹਿਣ ਵਾਲੇ ਸਨਪ੍ਰੀਤ ਕਰੋੜਪਤੀ ਬਣ ਗਏ ਹਨ। ਉਨ੍ਹਾਂ ਦੀ ਪੂਰੇ ਇੱਕ ਕਰੋੜ ਰੁਪਏ ਦੀ ਵਿਸਾਖੀ ਬੰਪਰ ਦੀ ਲਾਟਰੀ ਨਿਕਲੀ ਹੈ। ਸਨਪ੍ਰੀਤ ਪੇਸ਼ੇ ਵਜੋਂ ਫੋਨ ਕਾਰੋਬਾਰੀ ਹਨ ਤੇ ਲੰਮੇ ਸਮੇਂ ਤੋਂ ਦੁਕਾਨ ਚਲਾ ਕੇ ਆਪਣੇ ਪਰਿਵਾਰ ਦਾ ਪੇਟ ਪਾਲ ਰਹੇ ਸਨ। ਖ਼ਾਸ ਗੱਲ ਇਹ ਹੈ ਕਿ ਸਨਪ੍ਰੀਤ ਨੇ ਪਹਿਲਾਂ ਕਦੀ ਲਾਟਰੀ ਦੀ ਟਿਕਟ ਨਹੀਂ ਖ਼ਰੀਦੀ ਸੀ। ਮਿੱਤਰਾਂ ਦੇ ਕਹਿਣ ‘ਤੇ ਪਹਿਲੀ ਵਾਰ ਉਨ੍ਹਾਂ ਟਿਕਟ ਖਰੀਦੀ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਲਾਟਰੀ ਦਾ ਪੈਸਾ ਉਹ ਆਪਣੇ ਕਾਰੋਬਾਰ ‘ਤੇ ਲਾਉਣਗੇ।

ਉਨ੍ਹਾਂ ਨੂੰ ਫੋਨ ‘ਤੇ ਜਾਣਕਾਰੀ ਮਿਲੀ ਕਿ ਉਨ੍ਹਾਂ ਦੀ ਲਾਟਰੀ ਲੱਗ ਗਈ ਹੈ। ਪਹਿਲਾਂ ਤਾਂ ਉਨ੍ਹਾਂ ਅਨਜਾਣ ਨੰਬਰ ਤੋਂ ਆਇਆ ਫੋਨ ਜਾਣ ਇਸ ਨੂੰ ਮਜ਼ਾਕ ਸਮਝਿਆ ਪਰ ਬਾਅਦ ਵਿੱਚ ਪਤਾ ਲੱਗਿਆ ਕਿ ਉਹ ਸੱਚਮੁਚ ਕਰੋੜਪਤੀ ਬਣ ਗਏ ਹਨ। ਮਾਮਲਾ ਪਤਾ ਲੱਗਣ ‘ਤੇ ਕੱਲ੍ਹ ਸਨਪ੍ਰੀਤ ਨੇ ਆਪਣੇ ਪੇਪਰ, ਟਿਕਟ ਤੇ ਪਛਾਣ ਪੱਤਰ ਲੁਧਿਆਣਾ ਏਜੰਸੀ ਸਾਹਮਣੇ ਪੇਸ਼ ਕੀਤੇ।

ਇਹ ਵੀ ਪੜ੍ਹੋ : ਲੁਧਿਆਣਾ : ਬੱਚਿਆਂ ਨਾਲ ਭਰੀ ਸਕੂਲ ਬੱਸ ਆਈ ਬਿਜਲੀ ਦੀ ਤਾਰਾਂ ਦੀ ਲਪੇਟ ‘ਚ, ਲੱਗੀ ਅੱਗ

ਜਾਣਕਾਰੀ ਮੁਤਾਬਕ ਸਨਪ੍ਰੀਤ ਵਿਸਾਖੀ ਬੰਪਰ ਦੀ ਟਿਕਟ ਲੈਣ ਲਈ ਤਿਆਰ ਨਹੀਂ ਸਨ। ਟਿਕਟ ਵੇਚਣ ਵਾਲੇ ਤੇ ਆਪਣੇ ਯਾਰਾਂ-ਦੋਸਤਾਂ ਦੇ ਕਹਿਣ ‘ਤੇ ਸਨਪ੍ਰੀਤ ਨੇ ਟਿਕਟ ਖਰੀਦੀ ਸੀ। ਲਾਟਰੀ ਲੱਗਣ ਦਾ ਪਤਾ ਲੱਗਣ ‘ਤੇ ਸਨਪ੍ਰੀਤ ਨੇ ਤੁਰੰਤ ਏਜੰਸੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਹ ਪਿਛਲੇ ਕਈ ਦਿਨਾਂ ਤੋਂ ਕਰੋੜਪਤੀ ਬਣ ਚੁੱਚੇ ਸਨ ਪਰ ਉਨ੍ਹਾਂ ਨੂੰ ਪਤਾ ਨਹੀਂ ਲੱਗਾ। ਏਜੰਸੀ ਮਾਲਕ ਖ਼ੁਦ ਉਨ੍ਹਾਂ ਦੀ ਭਾਲ ਕਰ ਰਹੇ ਸੀ।

Source:AbpSanjha