ਖ਼ਤਰਨਾਕ ਵਰਕ-ਆਉਟ ਕਰਦੇ ਹੋਏ ਮਲਾਇਕਾ ਅਰੋੜਾ ਦਾ ਵੀਡੀਓ ਆਇਆ ਸਾਹਮਣੇ, ਦੇਖਕੇ ਤੁਸੀ ਵੀ ਹੋ ਜਾਓਗੇ ਹੈਰਾਨ

Malaika Arora Workot Video

ਮੁੰਬਈ: ਮਲਾਇਕ ਅਰੋੜਾ ਅੱਜਕੱਲ੍ਹ ਆਪਣੀ ਪਰਸਨਲ ਲਾਈਫ ਦੇ ਨਾਲ-ਨਾਲ ਫਿੱਟਨੈੱਸ ਕਰਕੇ ਵੀ ਖੂਬ ਸੁਰਖੀਆਂ ‘ਚ ਰਹਿੰਦੀ ਹੈ। ਉਂਝ ਮਲਾਇਕਾ ਆਪਣੇ ਫਿੱਟਨੈੱਸ ਨੂੰ ਲੈ ਕੇ ਕਾਫੀ ਐਕਟਿਵ ਹੈ। ਉਸ ਨੂੰ ਜਿੰਮ ਤੇ ਯੋਗ ਕਲਾਸਾਂ ਬਾਹਰ ਅਕਸਰ ਦੇਖਿਆ ਜਾਂਦਾ ਹੈ। ਕੁਝ ਘੰਟੇ ਪਹਿਲਾਂ ਹੀ ਮਲਾਇਕਾ ਨੇ ਵੀਡੀਓ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਹੈ।

ਇਸ ਵੀਡੀਓ ‘ਚ ਮਲਾਇਕਾ ਵਰਕਆਉਟ ਕਰਦੀ ਨਜ਼ਰ ਆ ਰਹੀ ਹੈ। ਵੀਡੀਓ ਨੂੰ ਹੁਣ ਤਕ 5 ਲੱਖ ਤੋਂ ਜ਼ਿਆਦਾ ਵਿਊਜ਼ ਮਿਲ ਚੁੱਕੇ ਹਨ। ਇਸ ਗੱਲ ਤੋਂ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਮਲਾਇਕਾ ਨੂੰ ਸੋਸ਼ਲ ਮੀਡੀਆ ‘ਤੇ ਕਿੰਨਾ ਪਸੰਦ ਕੀਤਾ ਜਾਂਦਾ ਹੈ। ਉਂਝ ਵੀਡੀਓ ‘ਚ ਮਲਾਇਕਾ ਜੋ ਵਰਕਆਉਟ ਕਰ ਰਹੀ ਹੈ, ਉਹ ਆਸਾਨ ਨਹੀਂ ਹੈ।

ਮਲਾਇਕਾ ਤੇ ਅਰਬਾਜ਼ ਖ਼ਾਨ ਦੇ ਤਲਾਕ ਤੋਂ ਬਾਅਦ ਉਸ ਦਾ ਨਾਂ ਅਰਜੁਨ ਕਪੂਰ ਨਾਲ ਜੋੜਿਆ ਜਾ ਰਿਹਾ ਹੈ। ਦੋਵਾਂ ਨੂੰ ਕਈ ਵਾਰ ਇਕੱਠੇ ਸਪੋਟ ਵੀ ਕੀਤਾ ਜਾ ਚੁੱਕਿਆ ਹੈ ਪਰ ਦੋਵਾਂ ਵਿੱਚੋਂ ਕਿਸੇ ਨੇ ਵੀ ਅਜੇ ਤਕ ਆਪਣੇ ਰਿਲੇਸ਼ਨ ‘ਤੇ ਪੱਕੀ ਮੋਹਰ ਨਹੀਂ ਲਾਈ ਹੈ। ਦੋਵਾਂ ਦੀ ਤਸਵੀਰਾਂ ਵੀ ਆਮ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੀਆਂ ਨਜ਼ਰ ਆਉਂਦੀਆਂ ਹਨ।

Source:AbpSanjha