ਲੁਧਿਆਣਾ : ਬੱਚਿਆਂ ਨਾਲ ਭਰੀ ਸਕੂਲ ਬੱਸ ਆਈ ਬਿਜਲੀ ਦੀ ਤਾਰਾਂ ਦੀ ਲਪੇਟ ‘ਚ, ਲੱਗੀ ਅੱਗ

school bus caught fire from electricity wire

ਲੁਧਿਆਣਾ: ਇੱਥੇ ਵੱਡਾ ਹਾਦਸਾ ਵਾਪਰਨ ਤੋਂ ਬਚ ਗਿਆ। ਲੁਧਿਆਣਾ ਦੇ ਸਲੇਮ ਟਾਬਰੀ ਰੋਡ ‘ਤੇ ਬੱਚਿਆਂ ਨਾਲ ਭਰੀ ਸਕੂਲ ਬੱਸ ਬਿਜਲੀ ਦੀਆਂ ਤਾਰਾਂ ਦੀ ਲਪੇਟ ਵਿੱਚ ਆ ਗਈ, ਪਰ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ।

ਸ਼ਹਿਰ ਦੇ ਨਿਜੀ ਸਕੂਲ ਜੀਆਰਡੀ ਅਕੈਡਮੀ ਦੇ ਬੱਚਿਆਂ ਨੂੰ ਘਰ ਛੱਡਣ ਗਈ ਬੱਸ ਸਲੇਮ ਟਾਬਰੀ ਰੋਡ ‘ਤੇ ਸਰੂਪ ਨਗਰ ਵਿੱਚ ਬਿਜਲੀ ਦੀ ਤਾਰ ਦੀ ਲਪੇਟ ਵਿੱਚ ਆ ਗਈ। ਇਸ ਕਾਰਨ ਬੱਸ ਵਿੱਚ ਅੱਗ ਲੱਗ ਗਈ, ਪਰ ਸਾਰੇ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ।

ਇਹ ਵੀ ਪੜ੍ਹੋ : ਕ੍ਰੈਨ ਦੀ ਮਦਦ ਨਾਲ ਚੋਰਾਂ ਨੇ ਉਖਾੜਿਆ ਏਟੀਐਮ, ਕ੍ਰੈਨ ਛੱਡ ਹੋਏ ਫਰਾਰ

ਜੇਕਰ ਸਮਾਂ ਰਹਿੰਦੇ ਹਾਲਾਂਕਿ, ਅੱਗ ਨੂੰ ਬੁਝਾ ਲਿਆ ਗਿਆ ਪਰ ਸਕੂਲ ਬੱਸ ਬੁਰੀ ਤਰ੍ਹਾਂ ਨਾਲ ਸੜ ਗਈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

Ludhiana News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ YOUTUBE ਤੇ SUBSCRIBE ਕਰੋ