ਪੰਜਾਬ ਸਮੇਤ ਕਈਂ ਥਾਂਵਾਂ ਤੇ ਬਾਰਸ਼ ਅਤੇ ਗੜ੍ਹੇਮਾਰੀ ਨਾਲ ਬਦਲਿਆ ਮੌਸਮ ਦਾ ਮਿਜਾਜ਼ , ਤਾਪਮਾਨ ‘ਚ ਵੀ ਭਾਰੀ ਗਿਰਾਵਟ

Rain in Punjab

ਅੱਜ ਯਾਨੀ 7 ਫਰਵਰੀ ਨੂੰ ਇੱਕ ਵਾਰ ਫੇਰ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਨਾਲ ਪੰਜਾਬ-ਹਰਿਆਣਾ ‘ਚ ਕਈਂ ਥਾਂਵਾਂ ‘ਤੇ ਹਲਕੀ ਬਾਰਸ ਅਤੇ ਕਈ ਥਾਂਵਾਂ ‘ਤੇ ਗੜ੍ਹੇਮਾਰੀ ਨਾਲ ਮੌਸਮ ‘ਚ ਕਾਫੀ ਬਦਲਾਅ ਆ ਗਿਆ ਹੈ। ਅੱਜ ਸਵੇਰ ਤੋਂ ਹੋਈ ਬਾਰਸ਼ ਨੇ ਤਾਪਮਾਨ ‘ਚ ਵੀ ਗਿਰਾਵਟ ਦਰਜ ਕੀਤੀ ਗਈ ਹੈ।

Rain in Punjab

ਪੰਜਾਬ ਸੂਬੇ ਦੀ ਗੱਲ ਕਰੀਏ ਤਾਂ ਇੱਥੇ ਦੇ ਜਲੰਧਰ, ਰਾਜਪੁਰਾ ‘ਚ ਸਵੇਰੇ ਗੜ੍ਹੇਮਾਰੀ ਹੋਈ ਜਿਸ ਤੋਂ ਬਾਅਦ ਠੰਢ ‘ਚ ਹਲਕਾ  ਵਾਧਾ ਹੋਇਆ ਹੈ। ਚੰਡੀਗੜ੍ਹ ‘ਚ ਵੀ ਬਾਰਸ਼ ਨੇ ਤਾਪਮਾਨ ‘ਚ ਹਲਕੀ ਗਿਰਟਾਵ ਰਿਕਾਰਡ ਕੀਤੀ ਹੈ।

ਗੱਲ ਕਰੀਏ ਦਿੱਲੀ, ਐਨਸੀਆਰ ਦੀ ਤਾਂ ਬੁੱਧਵਾਰ ਨੂੰ ਦਿੱਲੀ ਦੇ ਕੁਝ ਹਿੱਸਿਆਂ ‘ਚ ਸਵੇਰੇ ਹਲਕੀ ਬਾਰਸ਼ ਹੋਈ। ਜਿਸ ਨਾਲ ਘੱਟੋ ਘੱਟ ਤਾਪਮਾਨ 12 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ, ਜੋ ਆਮ ਨਾਲੋਂ ਤਿੰਨ ਡਿਗਰੀ ਜ਼ਿਆਦਾ ਸੀ।

Rain in Punjab

ਮੌਸਮ ਵਿਭਾਗ ਦੇ ਮੁਤਾਬਕ ਸਵੇਰੇ ਸੱਤ ਵਜੇ ਦੇ ਕਰੀਬ 0.8 ਮਿਲੀਮੀਟਰ ਬਾਰਸ਼ ਹੋਈ। ਉਦਰ ਕੇਂਦਰੀ ਪ੍ਰਦੂਸ਼ਣ ਕੰਟ੍ਰੋਲ ਬੋਰਡ ਦੇ ਅੰਕੜਿਅ ਮੁਤਾਬਕ ਸ਼ਹਿਰ ਦੀ ਹਵਾ ਦੀ ਗੁਣਵੱਤਾ 349 ਕਿਊਆਈ ਸੀ ਜੋ ਬੇਹੱਦ ਖਰਾਬ ਮਨੀ ਜਾਂਦੀ ਹੈ।

Source:AbpSanjha