ਜੇਲ੍ਹ ‘ਚ ਬੰਦ ਗੈਂਗਸਟਰ ਬਣਾ ਰਹੇ ਟਿੱਕ-ਟੌਕ ਤੇ ਵੀਡੀਓ, ਜਰੂਰ ਪੜ੍ਹੋ

HOSHIARPUR JAIL

ਆਏ ਦਿਨ ਹੀ ਜੇਲ੍ਹਾਂ ਵਿੱਚੋਂ ਮੋਬਾਈਲ ਫੋਨ ਤੇ ਵੀਡੀਓ-ਤਸਵੀਰਾਂ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਇਸ ਨਾਲ ਪ੍ਰਸ਼ਾਸਨ ਦੇ ਸੁਰੱਖਿਆ ਇੰਤਜ਼ਾਮਾਂ ਦੀ ਪੋਲ ਖੁੱਲ੍ਹ ਜਾਂਦੀ ਹੈ। ਤਾਜ਼ਾ ਮਾਮਲਾ ਹੁਸ਼ਿਆਰਪੁਰ ਦੀ ਕੇਂਦਰੀ ਜੇਲ੍ਹ ਦਾ ਹੈ। ਇੱਥੇ ਬੰਦ ਤਿੰਨ ਗੈਂਗਸਟਰਾਂ ਦਾ ਵੀਡੀਓ ਟਿੱਕ-ਟੌਕ ‘ਤੇ ਵਾਇਰਲ ਹੋ ਗਿਆ ਹੈ। ਹੈਰਾਨੀ ਦੀ ਗੱਲ ਤਾਂ ਇਹ ਵੀ ਹੈ ਕਿ ਵੀਡੀਓ 18 ਅਪਰੈਲ ਨੂੰ ਅਪਲੋਡ ਹੋਇਆ ਹੈ।

ਇਹ ਵੀ ਪੜ੍ਹੋ : ਲੁਧਿਆਣਾ : ਨੌਜਵਾਨ ਵੱਲੋਂ ਬਜ਼ੁਰਗ ਦੀ ਕੁੱਟਮਾਰ, ਦਾੜੀ ਖਿੱਚ ਕੇ ਕੀਤੀ ਉਸ ਦੀ ਬੇਅਦਬੀ

HOSHIARPUR JAIL tik tok

ਇਹ ਤਿੰਨੇ ਕੈਦੀ ਕਤਲ ਦੇ ਕੇਸ ‘ਚ ਜੇਲ੍ਹ ‘ਚ ਬੰਦ ਹਨ ਜਿਨ੍ਹਾਂ ਨੂੰ ਦੁਬਈ ਤੋਂ ਪੰਜਾਬ ਲਿਆਂਦਾ ਗਿਆ ਹੈ। ਟਿੱਕ ਟੌਕ ‘ਤੇ ਗੈਂਗਸਟਰ ਜਯੋਤੀ, ਮੰਨਾ ਤੇ ਉਸ ਦੇ ਸਾਥੀ ਜੱਗੇ ਦੀ ਵੀਡੀਓ ਵਾਇਰਲ ਹੋ ਰਹੀ ਹੈ। ਇਹ ਤਿੰਨੇ ਜੇਲ੍ਹ ਦੀ ਬੈਰਕ ਨੰਬਰ ਇੱਕ ‘ਚ ਬੰਦ ਹਨ।

HOSHIARPUR JAIL police

ਇਸ ਤੋਂ ਬਾਅਦ ਸਵਾਲ ਉੱਠਦਾ ਹੈ ਕਿ ਤਿੰਨਾਂ ਕੋਲ ਫੋਨ ਕਿੱਥੋਂ ਆਇਆ, ਜੇਲ੍ਹ ਦੇ ਅੰਦਰ ਦਾ ਵੀਡੀਓ ਵਾਇਰਲ ਕਿਵੇਂ ਹੋਇਆ, ਇਸ ਵੀਡੀਓ ਨੂੰ ਜੇਲ੍ਹ ਵਿੱਚੋਂ ਅਪਲੋਡ ਕੀਤਾ ਗਿਆ ਤਾਂ ਕਿਵੇਂ। ਜਦੋਂ ਇਸ ਬਾਰੇ ਜ਼ਿਲ੍ਹਾ ਪੁਲਿਸ ਐਸਐਸਪੀ ਜੇਐਲ ਚੇਲੀਅਨ ਨੂੰ ਪੁੱਛਿਆ ਤਾਂ ਉਨ੍ਹਾਂ ਕਿਹਾ ਇਸ ਵੀਡੀਓ ਬਾਰੇ ਉਹ ਜਾਂਚ ਰਕੇ ਰਹੇ ਹਨ ਤੇ ਜੋ ਵੀ ਦੋਸ਼ੀ ਪਾਇਆ ਜਾਵੇਗਾ ਉਸ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।

Source:AbpSanjha