‘ਤੇਰੇ ਨਾਮ’ ਦੇ ਸੀਕੁਅਲ ਦਾ ਹੋਇਆ ਐਲਾਨ, ਨਜ਼ਰ ਆਵੇਗਾ ਸਲਮਾਨ ਦਾ ਇਹ ਅਵਤਾਰ

tere naam 2

ਮੁੰਬਈ : ਸਲਮਾਨ ਖਾਨ ਦੀ ਫ਼ਿਲਮਾਂ ਦੀ ਲਿਸਟ ਬਹੁਤ ਲੰਬੀ ਹੈ। ਪਿੱਛਲੇ ਦਿਨੀਂ ਉਨ੍ਹਾਂ ਨੇ ‘ਭਾਰਤ’ ਫਿਲਮ ਦਾ ਟ੍ਰੇਲਰ ਰਿਲੀਜ਼ ਕੀਤਾ। ਟ੍ਰੇਲਰ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਹ ਫਿਲਮ ਜਲਦੀ ਹੀ ਥਿਏਟਰਾਂ ‘ਚ ਨਜ਼ਰ ਆਵੇਗੀ। ਸਲਮਾਨ ਖਾਨ ਇਨ੍ਹੀ ਦਿਨੀਂ ਦਬੰਗ ਦੇ ਤੀਜੇ ਪਾਰਟ ਦੀ ਵੀ ਸ਼ੂਟਿੰਗ ਕਰ ਰਹੇ ਹਨ। ਦਬੰਗ-3 ਦੇ ਸੈੱਟ ਤੋਂ ਸਲਮਾਨ ਫੋਟੋਸ ਸ਼ੇਅਰ ਕਰਦੇ ਰਹਿੰਦੇ ਹਨ। ਹੁਣ ਸਲਮਾਨ ਦੀ ਫ਼ਿਲਮਾਂ ਦੀ ਲਿਸਟ ‘ਚ ਇੱਕ ਨਾਮ ਹੋਰ ਜੁੜ ਗਿਆ ਹੈ। ਇਹ ਫਿਲਮ ਹੈ ‘ਤੇਰੇ ਨਾਮ-2‘।

‘ਤੇਰੇ ਨਾਮ’ 2003 ਵਿੱਚ ਆਈ ਸਲਮਾਨ ਖਾਨ ਦੀ ਇੱਕ ਸੁਪਰਹਿੱਟ ਫਿਲਮ ਸੀ। ਜਿਸ ਨੂੰ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ ਸੀ। ਇਸ ਫਿਲਮ ਦੇ ਡਾਇਰੈਕਟਰ ਸਤੀਸ਼ ਕੌਸ਼ਿਕ ਨੇ ਇਸ ਬਿਹਤਰੀਨ ਫਿਲਮ ਲਈ 7 ਫ਼ਿਲਮਫੇਅਰ ਅਵਾਰਡ ਵੀ ਜਿੱਤੇ ਸਨ। ਪਿਛਲੇ ਕੁਝ ਸਮੇਂ ਤੋਂ ਇਸ ਫਿਲਮ ਦੇ ਸੀਕੁਅਲ ਦੀਆਂ ਗੱਲਾਂ ਹੋ ਰਹੀਆਂ ਸਨ।

ਇਹ ਵੀ ਪੜ੍ਹੋ : ਦਿੱਲੀ ਦੀਆਂ ਚੋਣਾਂ ‘ਚ ਕਿਸਮਤ ਅਜਮਾਉਣਗੇ ਕ੍ਰਿਕੇਟਰ, ਬੌਕਸਰ, ਐਕਟਰ ਤੇ ਸਿੰਗਰ

ਸਤੀਸ਼ ਕੌਸ਼ਿਕ ਨੇ ਇਨ੍ਹਾਂ ਗੱਲਾਂ ਨੂੰ ਸੱਚ ਦੱਸਦੇ ਹੋਏ ਕਿਹਾ, ” ਹਾਂ, ਤੇਰੇ ਨਾਮ 2 ਨੂੰ ਲੈ ਕੇ ਹੋ ਰਹੀਆਂ ਗੱਲਾਂ ਬਿਲਕੁਲ ਸੱਚ ਹਨ। ਮੈਂ ਇਹ ਫਿਲਮ ਬਣਾ ਰਿਹਾ ਹਾਂ। ਪਰ ਮੈਂ ਇਸ ਤੇ ਜਿਆਦਾ ਕੁਝ ਨਹੀਂ ਕਹਿਣਾ ਚਾਹੁੰਦਾ।”

ਇਸ ਫਿਲਮ ‘ਚ ਸਤੀਸ਼ ਨੇ 2 ਨਵੇਂ ਅਦਾਕਾਰਾਂ ਨਾਲ ਕੰਮ ਕਰਨ ਦਾ ਮਨ ਬਣਾਇਆ ਹੈ। ਸਲਮਾਨ ਖਾਨ ਵੀ ਇਸ ਫਿਲਮ ‘ਚ ਕੈਮਿਓ ਰੋਲ ਕਰਦੇ ਨਜ਼ਰ ਆ ਸਕਦੇ ਹਨ। ਪਰ ਹੁਣ ਦੇਖਣਾ ਇਹ ਹੈ ਕਿ ਸਲਮਾਨ ਖਾਨ ਇਸ ਫਿਲਮ ‘ਚ ਕੈਮਿਓ ਰੋਲ ਲਈ ਰਾਜ਼ੀ ਹੁੰਦੇ ਹਨ ਜਾ ਨਹੀਂ।