Corona in Faridkot: ਫਰੀਦਕੋਟ ਵਿੱਚ Corona ਬਲਾਸਟ, ਇਕੱਠੇ 12 ਪੋਜ਼ੀਟਿਵ ਮਾਮਲੇ ਆਏ ਸਾਹਮਣੇ

coronavirus-faridkot-12-more-cases-positive
Corona in Faridkot: ਪੰਜਾਬ ‘ਚ ਵੱਧ ਰਹੇ Coronavirus ਦੇ ਮਾਮਲੇ ਰੁਕਣ ਦਾ ਨਾਂ ਨਹੀਂ ਲੈ ਰਹੇ ਹਨ। ਅੱਜ ਫਰੀਦਕੋਟ ‘ਚ Coronavirus ਦਾ ਉਸ ਸਮੇਂ ਬਲਾਸਟ ਹੋ ਗਿਆ ਜਦੋਂ ਇਥੋਂ ਇਕੱਠੇ 12 ਨਵੇਂ ਕੋਰੋਨਾ ਦੇ ਪਾਜ਼ੇਟਿਵ ਸਾਹਮਣੇ ਆਏ। ਇਕੱਠੇ 12 ਕੇਸ ਮਿਲਣ ਦੇ ਨਾਲ ਸਿਹਤ ਵਿਭਾਗ ‘ਚ ਹਫੜਾ-ਦਫੜੀ ਮਚ ਗਈ ਹੈ। ਹੁਣ ਤੱਕ ਦੇ ਮਿਲੇ ਅੰਕੜਿਆਂ ਮੁਤਾਬਕ ਫਰੀਦਕੋਟ ‘ਚ ਕੁੱਲ 18 Coronavirus ਦੇ ਪਾਜ਼ੇਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ ਜਦਕਿ 2 ਠੀਕ ਹੋ ਕੇ ਆਪਣੇ ਘਰ ਜਾ ਚੁੱਕੇ ਹਨ ਅਤੇ 16 ਮਰੀਜ਼ ਇਲਾਜ ਅਧੀਨ ਚੱਲ ਰਹੇ ਹਨ। ਅੱਜ ਮਿਲੇ ਕੇਸਾਂ ‘ਚ ਜ਼ਿਆਦਾਤਰ ਸ਼ਰਧਾਲੂ ਸ਼ਾਮਲ ਹਨ।

Punjab News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ।