Corona in Singapore: ਸਿੰਗਾਪੁਰ ਵਿੱਚ ਭਾਰਤੀਆਂ ਲਈ ਮਾੜੀ ਖ਼ਬਰ, 4800 ਭਾਰਤੀ ਨਿੱਕਲੇ Corona Positive

4800-indians-corona-positive-in-singapore

Corona in Singapore: ਸਿੰਗਾਪੁਰ ਵਿਚ ਵੀ ਵੱਡੀ ਗਿਣਤੀ ਵਿਚ Coronavirus ਪੌਜੀਟਿਵ ਮਾਮਲੇ ਸਾਹਮਣੇ ਆਏ ਹਨ। ਭਾਰਤੀ ਹਾਈ ਕਮਿਸ਼ਨਰ ਨੇ ਜਾਣਕਾਰੀ ਦਿੱਤੀ ਹੈ ਕਿ ਅਪ੍ਰੈਲ ਦੇ ਅਖੀਰ ਤੱਕ ਲੱਗਭਗ 4,800 ਭਾਰਤੀ ਨਾਗਰਿਕ ਸਿੰਗਾਪੁਰ ਵਿਚ Coronavirus ਨਾਲ ਇਨਫੈਕਟਿਡ ਹਨ। ਸਿੰਗਾਪੁਰ ਦੇ ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਦੇ ਮੁਤਾਬਕ ਸਿੰਗਾਪੁਰ ਵਿਚ ਕੁੱਲ 18,205 ਲੋਕ Coronavirus ਨਾਲ ਇਨਫੈਕਟਿਡ ਹਨ ਜਦਕਿ ਹੁਣ ਤੱਕ 18 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਇਹ ਵੀ ਪੜ੍ਹੋ: Corona in America: 2020 ਦੇ ਅੰਤ ਤੱਕ ਬਣਾ ਲਵਾਂਗੇ Corona ਦਾ ਟੀਕਾ: Donald Trump

ਸਿੰਗਾਪੁਰ ਵਿਚ ਭਾਰਤੀ ਹਾਈ ਕਮਿਸ਼ਨਰ ਜਾਵੇਦ ਅਸ਼ਰਫ ਨੇ ਪੀ.ਟੀ.ਆਈ. ਨੂੰ ਦੱਸਿਆ ਕਿ ਸਾਰੇ ਭਾਰਤੀ ਕਾਮਿਆਂ ਨੂੰ Coronavirus ਦਾ ਹਲਕਾ ਇਨਫੈਕਸ਼ਨ ਹੈ ਅਤੇ ਉਹਨਾਂ ਦੀ ਸਥਿਤੀ ਵਿਚ ਸੁਧਾਰ ਹੋ ਰਿਹਾ ਹੈ। ਉਹਨਾਂ ਨੇ ਕਿਹਾ ਕਿ ਵਿਦਿਆਰਥੀਆਂ ਸਮੇਤ 3,500 ਤੋਂ ਵਧੇਰੇ ਭਾਰਤੀ ਨਾਗਰਿਕਾਂ ਨੇ ਆਪਣੇ ਘਰ ਪਰਤਣ ਅਤੇ ਭੋਜਨ ਦੀ ਮਦਦ ਲੈਣ ਲਈ ਹਾਈ ਕਮਿਸ਼ਨ ਵਿਚ ਰਜਿਸਟ੍ਰੇਸ਼ਨ ਕਰਵਾਈ ਹੈ। ਉਹਨਾਂ ਨੇ ਕਿਹਾ ਕਿ Coronavirus ਨਾਲ ਇਨਫੈਕਟਿਡ 4,800 ਭਾਰਤੀਆਂ ਵਿਚੋਂ 90 ਫੀਸਦੀ ਕਾਮੇ ਹਨ ਜਿਹਨਾਂ ਵਿਚੋਂ ਜ਼ਿਆਦਾਤਰ ਵਿਦੇਸ਼ੀ ਕਾਮਿਆਂ ਦੇ ਲਈ ਬਣਾਏ ਗਏ ਡੋਰਮੈਟਰੀ ਵਿਚ ਰਹਿ ਰਹੇ ਹਨ।

World News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ