Corona in Delhi: ਦਿੱਲੀ ਵਿੱਚ BSF ਦਾ ਕਰਮਚਾਰੀ CoronaPositive, BSF ਹੈੱਡ ਕੁਆਰਟਰ ਦੀਆਂ 2 ਮੰਜਿਲਾਂ ਸੀਲ

bsf-employee-positive-bsf-2nd-floor-sealed
Corona in Delhi: ਸਰਹੱਦੀ ਸੁਰੱਖਿਆ ਫੋਰਸ (ਬੀ.ਐੱਸ.ਐੱਫ.) ਦੇ ਦਿੱਲੀ ਸਥਿਤ ਹੈੱਡ ਕੁਆਰਟਰ ਦੀਆਂ 2 ਮੰਜ਼ਲਾਂ ਨੂੰ ਇਕ ਕਰਮਚਾਰੀ ਦੇ COVID-19 ਪਾਜ਼ੇਟਿਵ ਮਿਲਣ ਤੋਂ ਬਾਅਦ ਸੀਲ ਕਰ ਦਿੱਤਾ ਗਿਆ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਬੀ.ਐੱਸ.ਐੱਫ. ਦਾ 8 ਮੰਜ਼ਲਾ ਹੈੱਡ ਕੁਆਰਟਰ ਲੋਧੀ ਰੋਡ ‘ਤੇ ਸੀ.ਜੀ.ਓ. ਕੰਪਲੈਕਸ ‘ਚ ਸਥਿਤ ਹੈ। ਇੱਥੇ ਹੀ ਸੀ.ਆਰ.ਪੀ. ਦਾ ਹੈੱਡ ਕੁਆਰਟਰ ਵੀ ਹੈ, ਜਿਸ ਨੂੰ 2 ਕਰਮਚਾਰੀਆਂ ਦੇ ਇਨਫੈਕਟਡ ਪਾਏ ਜਾਣ ਤੋਂ ਬਾਅਦ ਐਤਵਾਰ ਨੂੰ ਸੀਲ ਕਰ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ: Coronavirus Updates: ਦੇਸ਼ ‘ਚ ਪਿਛਲੇ 24 ਘੰਟਿਆਂ ‘ਚ 72 ਲੋਕਾਂ ਦੀ ਮੌਤ, ਇਨਫੈਕਟਡ ਮਰੀਜ਼ਾਂ ਦੀ ਗਿਣਤੀ 42 ਹਜ਼ਾਰ ਤੋਂ ਪਾਰ

ਉਨਾਂ ਨੇ ਕਿਹਾ ਕਿ ਸਟਾਫ ਦੇ ਇਕ ਮੈਂਬਰ ਦੇ ਇਨਫੈਕਟਡ ਮਿਲਣ ਤੋਂ ਬਾਅਦ ਬੀ.ਐੱਸ.ਐੱਫ. ਹੈੱਡ ਕੁਆਰਟਰ ਦੀਆਂ 2 ਮੰਜ਼ਲਾਂ ਨੂੰ ਸੀਲ ਕਰ ਦਿੱਤਾ ਗਿਆ ਹੈ। ਇਨਾਂ ਮੰਜ਼ਲਾਂ ਨੂੰ ਇਨਫੈਕਸ਼ਨ ਮੁਕਤ ਕਰਨ ਦੀ ਕਵਾਇਦ ਜਾਰੀ ਹੈ। ਅਧਿਕਾਰੀਆਂ ਨੇ ਕਿਹਾ ਕਿ ਇਨਫੈਕਟਡ ਕਰਮਚਾਰੀ ਦੇ ਸੰਪਰਕ ‘ਚ ਆਏ ਲੋਕਾਂ ਦੀ ਪਛਾਣ ਕੀਤੀ ਜਾ ਰਹੀ ਹੈ ਅਤੇ ਡਿਊਟੀ ‘ਤੇ ਹਾਲੇ ਬੇਹੱਦ ਘੱਟ ਕਰਮਚਾਰੀ ਹੀ ਹਨ।

National News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ