Corona in Sangrur: ਸੰਗਰੂਰ ਵਿੱਚ Corona ਨੇ ਕੀਤਾ ਧਮਾਕਾ, ਇਕੱਠੇ 52 ਕੇਸ ਆਏ ਸਾਹਮਣੇ

corona-virus-52-positive-case-in-sangrur
Corona in Sangrur: ਪੰਜਾਬ ‘ਚ ਦਿਨ-ਬ-ਦਿਨ Coronavirus ਦਾ ਕਹਿਰ ਵੱਧਦਾ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਅੱਜ ਜ਼ਿਲਾ ਸੰਗਰੂਰ ਅੰਦਰ Coronavirus ਦੇ 52 ਕੇਸ ਪਾਜ਼ੇਟਿਵ ਆਏ ਹਨ। 52 ਕੇਸ ਪਾਜ਼ੇਟਿਵ ਆਉਣ ‘ਤੇ ਜ਼ਿਲੇ ਅੰਦਰ ਹੜਕੰਪ ਮੱਚ ਗਿਆ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਰਾਜ ਕੁਮਾਰ ਨੇ ਦੱਸਿਆ ਕਿ ਪਿਛਲੇ ਦਿਨੀਂ ਨਾਂਦੇੜ ਸਾਹਿਬ ਤੋਂ ਆਈਆਂ ਸੰਗਤਾਂ ਨੂੰ ਵੱਖ-ਵੱਖ ਥਾਵਾਂ ਤੇ ਏਕਾਂਤਵਾਸ ਕੀਤਾ ਹੋਇਆ ਸੀ, ਜਿਨ੍ਹਾਂ ‘ਚੋਂ 154 ਦੇ ਸੈਂਪਲ ਭੇਜੇ ਗਏ ਸਨ ਅਤੇ ਉਸ ‘ਚੋਂ 52 ਦੀ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ।ਇਨ੍ਹਾਂ ‘ਚੋਂ 48 ਸੰਗਰੂਰ ‘ਤੇ 4 ਪਟਿਆਲਾ ਨਾਲ ਸਬੰਧਤ ਹਨ।

ਇਹ ਵੀ ਪੜ੍ਹੋ: Corona in Punjab: ਪੰਜਾਬ ‘ਚ ਕੋਰੋਨਾ ਦਾ ਕਹਿਰ, ਅੱਜ ਫਿਰ ਇਕੱਠੇ 52 ਮਾਮਲੇ ਆਏ ਸਾਹਮਣੇ

ਸੰਗਰੂਰ ਜ਼ਿਲੇ ਤੋਂ ਜਿਹੜੇ ਸਬੰਧਤ ਕੇਸ ਆਏ ਹਨ ਉਨ੍ਹਾਂ ‘ਚੋਂ ਸੰਗਰੂਰ ਦੇ 13, ਭਵਾਨੀਗੜ੍ਹ 4, ਸੁਨਾਮ 7, ਦ੍ਰਿੜਬਾ 7, ਲਹਿਰਾ 01, ਮੂਨਕ 05, ਧੂਰੀ 21, ਮਲੇਰਕੋਟਲਾ 01, ਅਮਰਗੜ੍ਹ-6, ਜਿਨ੍ਹਾਂ ‘ਚੋਂ ਠੀਕ ਹੋਏ ਮਰੀਜ਼ ਇਕ ਸੰਗਰੂਰ, ਮਲੇਰਕੋਟਲਾ ਤੇ ਅਮਰਗੜ੍ਹ ਦਾ ਹੈ। ਦੱਸ ਦੇਈਏ ਕਿ ਹੁਣ ਤੱਕ ਜ਼ਿਲੇ ਅੰਦਰ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਦੀ ਕੁੱਲ ਗਿਣਤੀ 62 ਹੋ ਗਈ ਹੈ।ਪੰਜਾਬ ਸਰਕਾਰ ਵਲੋਂ ਕਰਫਿਊ ‘ਚ ਦਿੱਤੀ ਢਿੱਲ ਪੰਜਾਬ ਲਈ ਘਾਤਕ ਸਿੱਧ ਹੋ ਸਕਦੀ, ਕਿਉਂਕਿ ਲੋਕ ਕਰਫਿਊ ਦੌਰਾਨ ਆਪ ਮੁਹਾਰੇ ਤੁਰੇ ਫਿਰਦੇ ਆਮ ਦੇਖੇ ਜਾਂਦੇ ਹਨ।

Punjab News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ।