Corona in Punjab: ਪੰਜਾਬ ‘ਚ ਕੋਰੋਨਾ ਦਾ ਕਹਿਰ, ਅੱਜ ਫਿਰ ਇਕੱਠੇ 52 ਮਾਮਲੇ ਆਏ ਸਾਹਮਣੇ

outbreak-of-corona-in-punjab
Corona in Punjab: ਪੰਜਾਬ (Punjab) ਦੇ ਸੰਗਰੂਰ ‘ਚ ਸੋਮਵਾਰ ਨੂੰ Coronavirus ਦਾ ਕਹਿਰ ਵੇਖਣ ਨੂੰ ਮਿਲਿਆ। ਦੱਸ ਦਈਏ ਕਿ ਇੱਥੇ ਇੱਕੋ ਸਮੇਂ 52 Corona ਮਰੀਜ਼ਾਂ (Covid-19 Cases) ਦੀ ਪੁਸ਼ਟੀ ਹੋਈ ਜਿਸ ਨਾਲ ਹਲਚਲ ਮੱਚ ਗਈ। ਇਹ ਸਾਰੇ ਮਹਾਰਾਸ਼ਟਰ ਦੇ ਨਾਂਦੇੜ ਵਿੱਚ ਸ਼੍ਰੀ ਹਜ਼ੂਰ ਸਾਹਿਬ ਤੋਂ ਵਾਪਸ ਪਰਤਣ ਵਾਲੇ ਸ਼ਰਧਾਲੂ ਹਨ। ਇਸ ਦੇ ਨਾਲ ਹੀ ਸੂਬੇ ਵਿੱਚ ਹੁਣ ਤੱਕ ਕੋਰੋਨਾ ਸਕਾਰਾਤਮਕ ਮਰੀਜ਼ਾਂ ਦੀ ਗਿਣਤੀ 1205 ਹੋ ਗਈ ਹੈ। ਦੱਸ ਦਈਏ ਕਿ ਸੂਬੇ ‘ਚ ਕੋਰੋਨਾ ਦੇ ਮ੍ਰਿਤਕਾਂ ਦੀ ਗਿਣਤੀ 23 ਹੈ।

ਇਹ ਵੀ ਪੜ੍ਹੋ: Corona in Punjab: ਪੰਜਾਬ ਦੇ ਸੁਰੱਖਿਅਤ ਜ਼ਿਲ੍ਹੇ ਵੀ ਆਏ ਕੋਰੋਨਾ ਦੀ ਚਪੇਟ ‘ਚ, ਬਰਨਾਲਾ ‘ਚ 15 ਨਵੇਂ ਕੇਸ ਆਏ ਸਾਹਮਣੇ

ਹਾਸਲ ਜਾਣਕਾਰੀ ਮੁਤਾਬਕ, ਸੋਮਵਾਰ ਨੂੰ 154 ਲੋਕਾਂ ਦੇ ਸੈਂਪਲਸ ਦੀ ਰਿਪੋਰਟ ਸਾਹਮਣੇ ਆਏ। ਇਸ ਵਿੱਚੋਂ 52 ਵਿਅਕਤੀ ਕੋਰੋਨਾ ਪੌਜ਼ੇਟਿਵ ਪਾਏ ਗਏ। 300 ਸੈਂਪਲਸ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਜ਼ਿਲ੍ਹੇ ਵਿੱਚ ਪਿਛਲਾਂ 10 Corona ਸਕਾਰਾਤਮਕ ਮਾਮਲੇ ਹਨ। ਹੁਣ ਇਨ੍ਹਾਂ ਦੀ ਗਿਣਤੀ 62 ਹੋ ਗਈ ਹੈ। ਜਦਕਿ ਇਨ੍ਹਾਂ ਚੋਂ ਤਿੰਨ ਲੋਕ ਠੀਕ ਹੋ ਕੇ ਘਰ ਪਰਤੇ ਗਏ ਹਨ।

Punjab News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ।