ਰਾਜ ਸਭਾ ਟੀਵੀ ਅਤੇ ਲੋਕ ਸਭਾ ਟੀਵੀ ਦਾ ਹੋਇਆ ਮਿਲਾਨ, ਹੁਣ ਨਵੇਂ ਚੈਨਲ ਦਾ ਨਾਮ ਹੋਵੇਗਾ ਸੰਸਦ ਟੀਵੀ

Rajya-Sabha-TV-and-Lok-Sabha-TV-mergerRajya-Sabha-TV-and-Lok-Sabha-TV-merger

ਰਾਜ ਸਭਾ ਟੀਵੀ ਅਤੇ ਲੋਕ ਸਭਾ ਟੀਵੀ ਹੁਣ ਵੱਖਰੇ ਤੌਰ ‘ਤੇ ਮੌਜੂਦ ਨਹੀਂ ਹੋਣਗੇ ,ਕਿਉਂਕਿ ਰਾਜ ਸਭਾ ਟੀਵੀ ਤੇ ਲੋਕ ਸਭਾ ਟੀਵੀ ਦਾ ਮਿਲਾਨ ਹੋਇਆ ਹੈ। ਇਸਦਾ ਮਤਲਬ ਹੈ ਕਿ ਦੋਵਾਂ ਸਦਨਾਂ ਦੀ ਕਾਰਵਾਈ ਹੁਣ ਸੰਸਦ ਟੀਵੀ ‘ਤੇ ਵੇਖੀ ਜਾ ਸਕਦੀ ਹੈ। ਹੁਣ ਦੋਵਾਂ ਸਦਨਾਂ ਦੀ ਕਾਰਵਾਈ ਹੁਣ ਸੰਸਦ ਟੀਵੀ ‘ਤੇ ਵੇਖੀ ਜਾ ਸਕਦੀ ਹੈ।

ਇਸ ਬਾਰੇ ਪਿਛਲੇ ਸਾਲ ਜੂਨ ‘ਚ ਜਾਣਕਾਰੀ ਦਿੱਤੀ ਗਈ ਸੀ ਜਦੋਂਕਿ ਸੋਮਵਾਰ ਨੂੰ ਰਾਜ ਸਭਾ ਸਕੱਤਰੇਤ ਦੇ ਦਫਤਰ ਵੱਲੋਂ ਅਧਿਕਾਰਤ ਤੌਰ ‘ਤੇ ਇਸ ਦਾ ਐਲਾਨ ਕੀਤਾ ਗਿਆ। ਇਸ ਬਾਰੇ ਜਾਰੀ ਕੀਤੇ ਨੋਟੀਫਿਕੇਸ਼ਨ ਬਾਰੇ ਇੱਕ ਅਧਿਕਾਰੀ ਨੇ ਕਿਹਾ, “ਲੋਕ ਸਭਾ ਦੀ ਸਿੱਧੀ ਕਾਰਵਾਈਲੋਕ ਸਭਾ ਟੀਵੀ ‘ਤੇ ਦਿਖਾਈ ਜਾਏਗੀ ਤੇ ਰਾਜ ਸਭਾ ਟੀਵੀ ‘ਤੇ ਉਪਰਲੇ ਸਦਨ ਦੀ ਕਾਰਵਾਈ ਲਾਈਵ ਦਿਖਾਈ ਜਾਏਗੀ। ਸੰਸਦ ਤੇ ਸੰਸਦੀ ਕੰਮ ਦੇ ਸਾਂਝੇ ਸੈਸ਼ਨ ਤੋਂ ਇਲਾਵਾ ਦੋਵੇਂ ਚੈਨਲ ਆਮ ਸਮੱਗਰੀ ਦਾ ਪ੍ਰਸਾਰਣ ਕਰ ਸਕਦੇ ਹਨ। ਇਹ ਲੋਕ ਸਭਾ ਟੀਵੀ ‘ਤੇ ਹਿੰਦੀ ਤੇ ਰਾਜ ਸਭਾ ਟੀਵੀ ‘ਤੇ ਅੰਗਰੇਜ਼ੀ ਵਿੱਚ ਪ੍ਰਸਾਰਿਤ ਕੀਤਾ ਜਾਵੇਗਾ।

ਦੱਸਣਯੋਗ ਹੈ ਕਿ ਸੇਵਾਮੁਕਤ ਆਈਏਐਸ ਅਧਿਕਾਰੀ ਰਵੀ ਕਪੂਰ ਨੂੰ ਅਗਲੇ ਹੁਕਮਾਂ ਜਾਂ ਇਕ ਸਾਲ ਲਈ ਸੰਸਦ ਟੀਵੀ ਦਾ ਮੁੱਖ ਕਾਰਜਕਾਰੀ ਅਧਿਕਾਰੀ (CEO) ਬਣਾਇਆ ਗਿਆ ਹੈ। ਦੱਸ ਦੇਈਏ ਕਿ ਪਿਛਲੇ ਸਾਲ ਨਵੰਬਰ ਵਿਚ ਰਾਜ ਸਭਾ ਦੇ ਚੇਅਰਮੈਨ ਵੈਂਕਈਆ ਨਾਇਡੂ ਤੇ ਲੋਕ ਸਭਾ ਸਪੀਕਰ ਓਮ ਬਿਰਲਾ ਵਲੋਂ ਦੋਵਾਂ ਚੈਨਲਾਂ ਨੂੰ ਮਿਲਾਉਣ ਲਈ ਇੱਕ ਪੈਨਲ ਬਣਾਇਆ ਗਿਆ ਸੀ। ਇਸ ਪੈਨਲ ਦੀ ਸਿਫਾਰਸ਼ ‘ਤੇ ਦੋ ਚੈਨਲਾਂ ਨੂੰ ਮਿਲਾਇਆ ਗਿਆ ਹੈ।