Corona in Punjab: ਪੰਜਾਬ ਵਿੱਚ Corona Virus ਦੇ ਕਾਰਨ ਹੋਈ ਦੂਜੀ ਮੌਤ

punjab-corona-virus-death-covid-in-punjab

Corona in Punjab: ਪੰਜਾਬ ਵਿਚ Corona Virus ਕਾਰਨ ਦੂਜੀ ਮੌਤ ਹੋ ਗਈ ਹੈ। ਇਹ ਵਿਅਕਤੀ ਹੁਸ਼ਿਆਰਪੁਰ ਦਾ ਰਹਿਣ ਵਾਲਾ ਸੀ। ਇਸ ਦੀ ਉਮਰ ਕੋਈ 60-65 ਸਾਲ ਸੀ। ਇਸ ਵਿਅਕਤੀ ਦੀ ਮੌਤ ਸਰਕਾਰੀ ਮੈਡੀਕਲ ਕਾਲਜ ਹਸਪਤਾਲ ਅੰਮ੍ਰਿਤਸਰ ਵਿਖੇ ਐਤਵਾਰ ਸ਼ਾਮ ਨੂੰ ਹੋਈ ਹੈ। ਇਸ ਤੋਂ ਪਹਿਲਾਂ ਨਵਾਂ ਸ਼ਹਿਰ ਦੇ ਵਿਅਕਤੀ ਦੀ ਮੌਤ Corona Virus ਕਾਰਨ ਹੋਈ ਸੀ, ਜੋ ਕਿ ਜਰਮਨੀ ਤੋਂ ਆਇਆ ਸੀ। ਜਿਸ ਵਿਅਕਤੀ ਦੀ ਅੱਜ ਮੌਤ ਹੋਈ ਹੈ, ਉਹ ਵੀ ਨਵਾਂ ਸ਼ਹਿਰ ਦੇ ਵਿਅਕਤੀ ਦੇ ਸੰਪਰਕ ਵਿਚ ਆਇਆ ਸੀ। ਜਾਣਕਾਰੀ ਮੁਤਾਬਕ ਵਿਅਕਤੀ ਨੂੰ ਸ਼ੂਗਰ ਵੀ ਸੀ।

ਇਹ ਵੀ ਪੜ੍ਹੋ: ਪੰਜਾਬ ਤੋਂ ਕੋਰੋਨਾ ਮਰੀਜ਼ਾ ਨੂੰ ਲੈ ਕੇ ਆਈ ਰਾਹਤ ਦੀ ਖਬਰ, ਇਸ ਮਰੀਜ਼ ਨੇ ਕੀਤੀ ਰਿਕਵਰੀ

ਉੱਥੇ ਹੀ ਰਾਹਤ ਦੀ ਖਬਰ ਇਹ ਹੈ ਕਿ ਇਸ ਦੌਰਾਨ ਪੰਜਾਬ ਵਿਚ ਲਗਾਤਾਰ ਦੂਜੇ ਦਿਨ COVID-19 ਦਾ ਕੋਈ ਹੋਰ ਨਵਾਂ ਕਨਫਰਮਡ ਮਾਮਲਾ ਸਾਹਮਣੇ ਨਹੀਂ ਆਇਆ ਹੈ। ਪੁਸ਼ਟੀ ਹੋਏ ਮਾਮਲਿਆਂ ਦੀ ਗਿਣਤੀ 38 ਹੀ ਰਹੀ। ਹਾਲਾਂਕਿ, 190 ਸ਼ੱਕੀ ਮਾਮਲਿਆਂ ਦੀ ਜਾਂਚ ਰਿਪੋਰਟ ਦੀ ਉਡੀਕ ਕੀਤੀ ਜਾ ਰਹੀ ਹੈ। ਸੂਬੇ ਦੇ ਸਿਹਤ ਵਿਭਾਗ ਵੱਲੋਂ ਜਾਰੀ ਕੀਤੇ ਗਏ ਤਾਜ਼ਾ ਮੀਡੀਆ ਬੁਲੇਟਿਨ ਮੁਤਾਬਕ ਹੁਣ ਤੱਕ 977 ਸੈਂਪਲ ਇਕੱਠੇ ਕੀਤੇ ਜਾ ਚੁੱਕੇ ਹਨ ਜਿਨ੍ਹਾਂ ਵਿਚੋਂ 38 ਪਾਜ਼ੀਟਿਵ ਨਿਕਲੇ ਹਨ ਅਤੇ 749 ਨੈਗੇਟਿਵ ਪਾਏ ਗਏ ਹਨ। ਮੌਜੂਦਾ ਸਮੇਂ ਪੰਜਾਬ ਵਿਚ 38 ਮਾਮਲੇ ਪੰਜ ਜ਼ਿਲਿਆਂ ਵਿਚੋਂ ਸਾਹਮਣੇ ਆਏ ਹਨ। 19 ਮਾਮਲੇ ਸ਼ਹੀਦ ਭਗਤ ਸਿੰਘ ਨਗਰ ਦੇ ਹਨ, 6 ਮਾਮਲੇ ਮੋਹਾਲੀ ਅਤੇ 6 ਹੀ ਹੁਸ਼ਿਆਰਪੁਰ ਨਾਲ ਸਬੰਧਤ ਹਨ। ਇਸ ਤੋਂ ਇਲਾਵਾ 5 ਮਾਮਲੇ ਜਲੰਧਰ ਦੇ ਹਨ ਅਤੇ ਇਕ-ਇਕ ਮਾਮਲਾ ਅੰਮ੍ਰਿਤਸਰ ਅਤੇ ਲੁਧਿਆਣਾ ਤੋਂ ਹੈ।

Amritsar News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ