Corona in India: ਭਾਰਤ ਵਿੱਚ Corona ਦਾ ਕਹਿਰ, ਦੇਸ਼ ਵਿੱਚ Corona ਕਾਰਨ 27 ਲੋਕਾਂ ਦੀ ਮੌਤ ਮਰੀਜ਼ਾਂ ਦੀ ਗਿਣਤੀ 1100 ਤੋਂ ਪਾਰ

corona-in-india-27-dead-700-infected-in-india-with-corona

Corona in India: ਕੇਂਦਰ ਸਰਕਾਰ ਤੇ ਸੂਬਾ ਸਰਕਾਰਾਂ ਦੀਆਂ ਲੱਖ ਕੋਸ਼ਿਸ਼ਾਂ ਅਤੇ ਤਿਆਰੀਆਂ ਦੇ ਬਾਵਜੂਦ ਭਾਰਤ ‘ਚ ਵਿਸ਼ਵ ਪੱਧਰੀ ਮਹਾਂਮਾਰੀ ਕੋਰੋਨਾ ਲਗਾਤਾਰ ਪੈਰ ਪਸਾਰ ਰਹੀ ਹੈ। ਦੇਸ਼ ‘ਚ Corona Virus ਦੇ ਮਰੀਜ਼ਾਂ ਦੀ ਹੁਣ ਤੱਕ ਗਿਣਤੀ 1100 ਦੇ ਪਾਰ ਪੁੱਜ ਗਈ ਹੈ। ਸਿਹਤ ਵਿਭਾਗ ਦੀ ਵੈੱਬਸਾਈਟ ਮੁਤਾਬਕ ਐਤਵਾਰ ਸ਼ਾਮ ਤੱਕ ਦੇਸ਼ ‘ਚ Corona ਦੇ ਮਰੀਜ਼ਾਂ ਦਾ ਆਂਕੜਾ 1120 ਤੱਕ ਪੁੱਜ ਗਿਆ ਹੈ। ਇਨ੍ਹਾਂ ‘ਚੋਂ 96 ਲੋਕ ਠੀਕ ਹੋ ਚੁੱਕੇ ਹਨ ਅਤੇ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ।

corona-in-india-27-dead-700-infected-in-india-with-corona

ਇਸ ਮਹਾਂਮਾਰੀ ਨਾਲ ਦੇਸ਼ ‘ਚ ਹੁਣ ਤੱਕ 27 ਲੋਕਾਂ ਦੀ ਜਾਨ ਜਾ ਚੁੱਕੀ ਹੈ। ਮਹਾਂਰਾਸ਼ਟਰ ਤੇ ਕੇਰਲ ‘ਚ ਮਰੀਜ਼ਾਂ ਦੇ ਆਂਕੜੇ ਵੱਡੀ ਚਿੰਤਾ ਦਾ ਕਾਰਨ ਹੈ। ਮਹਾਂਰਾਸ਼ਟਰ ਤੇ ਕੇਰਲ ਨੂੰ ਮਿਲਾ ਕੇ ਇਨ੍ਹਾਂ 2 ਸੂਬਿਆਂ ‘ਚ 400 ਤੋਂ ਜ਼ਿਆਦਾ ਲੋਕ ਇੰਫੈਕਟਿਡ ਹਨ। ਐਤਵਾਰ ਨੂੰ ਪੰਜਾਬ ‘ਚ Corona ਨਾਲ ਇਕ ਹੋਰ ਮੌਤ ਹੋ ਗਈ। ਜੇਕਰ ਲੋਕ ਅਜੇ ਵੀ ਨਾ ਸੰਭਲੇ ਤਾਂ ਦੇਸ਼ ‘ਚ ਇੰਫੈਕਟਿਡ ਅਤੇ ਮੌਤਾਂ ਦੀ ਗਿਣਤੀ ਵਧ ਸਕਦੀ ਹੈ।

National News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ