Corona Updates: NRIs ਲਈ ਮਾੜੀ ਖ਼ਬਰ, ਇਸ ਦੇਸ਼ ਵਿੱਚ ਹੋ ਸਕਦਾ ਹੈ 6 ਮਹੀਨਿਆਂ ਲਈ Lockdown

lockdown-for-6-months-in-this-country

Corona Updates: ਪ੍ਰਦੇਸਾਂ ਵਿਚ ਰੋਜ਼ੀ-ਰੋਟੀ ਕਮਾਉਣ ਲਈ ਗਏ NRIs ਲਈ ਇਹ ਦਿਨ ਅਤੇ ਇਸ ਤੋਂ ਅੱਗੋਂ ਵੀ ਹੋਰ ਕਈ ਮਹੀਨੇ ਮੁਸ਼ਕਲਾਂ ਭਰੇ ਹੋ ਸਕਦੇ ਹਨ। Corona Virus ਕਾਰਨ ਵਿਸ਼ਵ ਭਰ ਵਿਚ ਹੁਣ ਤਕ ਤਕਰੀਬਨ 34,000 ਮੌਤਾਂ ਹੋ ਚੁੱਕੀਆਂ ਹਨ ਤੇ 7 ਲੱਖ ਤੋਂ ਵੱਧ ਲੋਕ ਇਨਫੈਕਟਡ ਹਨ। ਇਸ ਮਹਾਮਾਰੀ ਕਾਰਨ ਵਿਸ਼ਵ ਭਰ ਵਿਚ ਹਫੜਾ-ਦਫੜੀ ਮਚੀ ਹੋਈ ਹੈ, ਜੋ ਹੁਣ ਤੋਂ ਪਹਿਲਾਂ ਕਦੇ ਨਹੀਂ ਸੀ।

lockdown-for-6-months-in-this-country

ਇਸ ਵਿਚਕਾਰ ਯੂ. ਕੇ. ਦੀ ਡਿਪਟੀ ਚੀਫ ਮੈਡੀਕਲ ਅਧਿਕਾਰੀ ਡਾ. ਜੈਨੀ ਹੈਰਿਸ ਨੇ ਕਿਹਾ ਹੈ ਕਿ ਲਾਕਡਾਊਨ 6 ਮਹੀਨੇ ਜਾਂ ਇਸ ਤੋਂ ਵੀ ਲੰਮਾ ਚੱਲ ਸਕਦਾ ਹੈ। ਯੂ. ਕੇ. ਵਿਚ Corona Virus ਨਾਲ ਪਿਛਲੇ 24 ਘੰਟਿਆਂ ਵਿਚ 209 ਲੋਕਾਂ ਦੀ ਮੌਤ ਹੋਣ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 1,228 ਹੋ ਗਈ ਹੈ, ਜਿਸ ਮਗਰੋਂ ਡਾ. ਹੈਰਿਸ ਨੇ ਇਹ ਚਿਤਾਵਨੀ ਜਾਰੀ ਕੀਤੀ ਹੈ।

lockdown-for-6-months-in-this-country

ਉਨ੍ਹਾਂ ਚਿਤਾਵਨੀ ਦਿੱਤੀ ਕਿ ਡਾਕਟਰ ਅਤੇ ਮੰਤਰੀ ਹਰ ਤਿੰਨ ਹਫ਼ਤਿਆਂ ਵਿਚ ਸਥਿਤੀ ਦਾ ਜਾਇਜ਼ਾ ਲੈਣਗੇ ਪਰ ਸਾਨੂੰ ਲੰਬੇ ਸਮੇਂ ਲਈ ਸਖਤ ਪਾਬੰਦੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਡਾਊਨਿੰਗ ਸਟ੍ਰੀਟ ਦੀ ਇਕ ਪ੍ਰੈੱਸ ਕਾਨਫਰੰਸ ਵਿਚ ਬੋਲਦਿਆਂ ਉਨ੍ਹਾਂ ਨੇ ਇਹ ਗੱਲ ਆਖੀ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਹੁਣ ਰੁਕ ਗਏ, ਤਾਂ ਸਾਡੀਆਂ ਸਾਰੀਆਂ ਕੋਸ਼ਿਸ਼ਾਂ ਬਰਬਾਦ ਹੋ ਜਾਣਗੀਆਂ ਅਤੇ ਸਾਨੂੰ ਸੰਭਾਵਤ ਤੌਰ ‘ਤੇ ਵੱਡਾ ਨੁਕਸਾਨ ਦੇਖਣਾ ਪੈ ਸਕਦਾ ਹੈ। ਇਸ ਲਈ ਲੋਕਾਂ ਨੂੰ ਘਰਾਂ ਵਿਚ ਹੀ ਰਹਿਣਾ ਚਾਹੀਦਾ ਹੈ।

World News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ