ਇਨਸਾਨੀਅਤ ਨੂੰ ਸ਼ਰਮਸਾਰ ਕਰਦੇ ਰਿਸ਼ਤੇ ਸਕੀ ਭਰਜਾਈ ਨੇ ਦੋ ਪ੍ਰੇਮੀਆਂ ਨਾਲ ਮਿਲ ਕੇ ਖੇਡੀ ਖ਼ੂਨੀ ਖੇਡ

lopoke amritsar crime news

Lopoke, Amritsar crime news : ਥਾਣਾ ਲੋਪੋਕੇ ਅਧੀਨ ਪੈਂਦੇ ਪਿੰਡ ਕੌਲੇਵਾਲ ਵਿੱਖੇ ਲੰਗੀ 13 ਤਰੀਕ ਨੂੰ ਗੁਰਮੀਤ ਸਿੰਘ ਪੁੱਤਰ ਨਿਰਮਲ ਸਿੰਘ ਨੂੰ ਅਣਪਛਾਤੇ ਲੋਕਾਂ ਨੇ ਗਲਾ ਘੁੱਟ ਕੇ ਕਤਲ ਕਰ ਦਿੱਤਾ ਅਤੇ ਉਸਦੀ ਲਾਸ਼ ਨਜਦੀਕ ਪੈਂਦੇ ਗੰਦੇ ਨਾਲੇ ਵਿਚ ਸੁੱਟ ਦਿੱਤੀ ਸੀ। ਇਸ ਮਾਮਲੇ ਵਿਚ ਪੁਲਿਸ ਨੇ ਵੱਡਾ ਖ਼ੁਲਾਸਾ ਕਰਦੇ ਮ੍ਰਿਤਕ ਦੀ ਭਰਜਾਈ ਦੇਵਿੰਦਰ ਕੌਰ ਅਤੇ ਮਾਮੇ ਦੇ ਮੁੰਡੇ ਜੋਬਨਪ੍ਰੀਤ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਇਸ ਘਟਨਾ ਨੂੰ ਅੰਜ਼ਾਮ ਗੁਰਮੀਤ ਸਿੰਘ ਦੀ ਭਰਜਾਈ ਦੇਵਿੰਦਰ ਕੌਰ ਤੇ ਉਸਦੇ ਮਾਮੇ ਦੇ ਮੁੰਡੇ ਜੋਬਨਪ੍ਰੀਤ ਅਤੇ ਜਾਗੀਰ ਸਿੰਘ ਵਲੋਂ ਦਿੱਤਾ ਗਿਆ।

ਇਹ ਵੀ ਪੜੋ :ਇਨਸਾਨੀਅਤ ਹੋਇ ਸ਼ਰਮਸਾਰ ਲੁਧਿਆਣਾ ਵਿਚ ਇੱਕ ਵਿਅਕਤੀ ਵਲੋਂ ਨਾਬਾਲਗ ਨਾਲ ਬਲਾਤਕਾਰ 

ਦੇਵਿੰਦਰ ਕੌਰ ਦੇ ਇਨ੍ਹਾਂ ਨਾਲ ਨਾਜਾਇਜ ਸੰਬੰਧ ਸੀ। ਜਿਸ ਤੋਂ ਗੁਰਮੀਤ ਸਿੰਘ ਰੋਕਦਾ ਸੀ। ਇਸ ਕਰਕੇ ਉਸਨੇ ਗੁਰਮੀਤ ਸਿੰਘ ਨੂੰ ਆਪਣੇ ਰੱਸਤੇ ਵਿੱਚੋ ਪਾਸੇ ਹਟਾਉਣਾ ਲਈ ਦੋਨਾਂ ਨਾਲ ਮਿਲ ਕੇ ਕਤਲ ਕਰ ਦਿੱਤਾ। ਪੁਲਿਸ ਨੇ ਦੱਸਿਆ ਕਿ ਮ੍ਰਿਤਕ ਦੇ ਨਾਂ ਦੋ ਏਕੜ ਜ਼ਮੀਨ ਵੀ ਸੀ। ਜਿਸ ਨੂੰ ਦੇਵਿੰਦਰ ਕੌਰ ਅਪਣੇ ਨਾਂ ਕਰਾਉਣੀ ਚਾਉਂਦੀ ਸੀ। ਐੱਸ. ਆਈ. ਹਰਪਾਲ ਸਿੰਘ ਅਤੇ ਚੌਕੀ ਇੰਚਾਰਜ ਬਲਵਿੰਦਰ ਸਿੰਘ ਨੇ ਸਮੇਤ ਪੁਲਸ ਪਾਰਟੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ