ਪੰਜਾਬ ਦੀ ਧਰਤੀ ‘ਤੇ ਰਾਹੁਲ ਗਾਂਧੀ ਨੇਂ ਕੀਤਾ ਕਿਸਾਨਾਂ ਨਾਲ ਵਾਅਦਾ

Rahul Gandhi made a promise to the farmers of Punjab

ਖੇਤੀਬਾੜੀ ਬਿੱਲਾਂ ਖਿਲਾਫ ਕਾਂਗਰਸ ਦੀ ਰੈਲੀ ਵਿਚ ਪੰਜਾਬ ਪਹੁੰਚੇ ਰਾਹੁਲ ਗਾਂਧੀ ਉਨ੍ਹਾਂ ਨੇ ਪੰਜਾਬ ਦੇ ਮੋਗਾ ਜ਼ਿਲੇ ਤੋਂ ਟਰੈਕਟਰ ਯਾਤਰਾ ਦੀ ਸ਼ੁਰੂਆਤ ਕੀਤੀ। ਇਸ ਮੌਕੇ ਤੇ ਰਾਹੁਲ ਗਾਂਧੀ ਨੇ ਐਲਾਨ ਕਰਦਿਆਂ ਕਿਹਾ ਕਿ ਸੱਤ ਵਿਚ ਆਉਂਦੇ ਉਹੋ ਇਹ ਬਿੱਲਾਂ ਨੂੰ ਰੱਦ ਕਰ ਦੇਣਗੇ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਕਾਂਗਰਸ ਕਿਸਾਨਾਂ ਨਾਲ ਹੈ ਅਤੇ ਇੱਕ ਇੰਚ ਵੀ ਪਿਛਾਂਹ ਨਹੀਂ ਹਟੇਗੀ। ਇਸ ਰੈਲੀ ਵਿਚ ਰਾਹੁਲ ਗਾਂਧੀ ਨਾਲ ਮੁੱਖਮੰਤਰੀ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਵੀ ਮੌਜੂਦ ਸਨ। ਰਾਹੁਲ ਗਾਂਧੀ ਨੇ ਕਿਹਾ ਕਿ ਕੇਂਦਰ ਨੂੰ ਇਨ੍ਹਾਂ ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਲਾਗੂ ਕਰਨ ਦੀ ਕੀ ਕਾਹਲੀ ਸੀ। ਜੇ ਕਾਨੂੰਨ ਪਾਸ ਕਰਵਾਉਣਾ ਸੀ ਤਾਂ ਲੋਕ ਸਭਾ ਰਾਜ ਸਭਾ ‘ਚ ਗੱਲਬਾਤ ਕਰਦੇ। ਰਾਹੁਲ ਗਾਂਧੀ ਨੇ ਕੇੰਦਰ ਸਰਕਾਰ ਤੇ ਵਾਰ ਕਰਦਿਆਂ ਕਿਹਾ ਕਿ ਛੇ ਸਾਲਾਂ ਤੋਂ ਨਰੇਂਦਰ ਮੋਦੀ ਝੂਠ ਬੋਲ ਰਹੇ ਹਨ। ਪਹਿਲਾਂ ਨੋਟਬੰਦੀ, ਫਿਰ ਜੀਐਸਟੀ ਤੇ ਫਿਰ ਕੋਵਿਡ ਆਇਆ, ਉਦਯੋਗਪਤੀਆਂ ਦਾ ਟੈਕਸ ਮੁਆਫ ਕੀਤਾ ਗਿਆ, ਕਿਸਾਨੀ ਦਾ ਕਰਜ਼ਾ ਮੁਆਫ਼ ਨਹੀਂ ਕੀਤਾ ਗਿਆ।

ਇਹ ਵੀ ਪੜ੍ਹੋ : ਇਨਸਾਨੀਅਤ ਨੂੰ ਸ਼ਰਮਸਾਰ ਕਰਦੇ ਰਿਸ਼ਤੇ ਸਕੀ ਭਰਜਾਈ ਨੇ ਦੋ ਪ੍ਰੇਮੀਆਂ ਨਾਲ ਮਿਲ ਕੇ ਖੇਡੀ ਖ਼ੂਨੀ ਖੇਡ

ਰਾਹੁਲ ਗਾਂਧੀ ਨੇ ਕਿਹਾ ਕਿ ਜਿਸ ਤਰ੍ਹਾਂ ਪੁਰਾਣੇ ਸਮੇਂ ਵਿਚ ਇਕ ਖੇਡ ਹੁੰਦਾ ਸੀ, ਜਿਸ ਨੂੰ ਕਠਪੁਤਲੀ ਕਿਹਾ ਜਾਂਦਾ ਸੀ। ਉਸਨੂੰ ਪਿੱਛੋਂ ਕੋਈ ਹੋਰ ਚਲਾਉਂਦਾ ਸੀ ਉਹੀ ਹਾਲ ਕੇਂਦਰ ਸਰਕਾਰ ਦਾ ਹੈ। ਜਿਸ ਨੂੰ ਅੰਬਾਨੀ ਅਤੇ ਅਡਾਨੀ ਚਲਾ ਰਹੇ ਹਨ। ਰਾਹੁਲ ਗਾਂਧੀ , “ਖੇਤੀ ਬਚਾਓ ਯਾਤਰਾ” ਤਹਿਤ ਸੂਬੇ ‘ਚ ਕਈ ਥਾਵਾਂ ‘ਤੇ ਕਿਸਾਨਾਂ ਨਾਲ ਇਕ ਜਨਤਕ ਮੀਟਿੰਗ ਕਰਨਗੇ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ