ਨਵੇਂ ਵਿਆਹੇ ਪ੍ਰੇਮੀ ਜੋੜੇ ਤੇ ਹੋਇਆ ਪੱਥਰਾਂ ਨਾਲ ਹਮਲਾ

Attack on Newly married couple with stones

ਅੰਮ੍ਰਿਤਸਰ ਵਿਖੇ ਪੈਂਦੇ ਕਸਬਾ ਅਜਨਾਲਾ ਦੇ ਪਿੰਡ ਭਲਾ ਵਿੱਚ ਨਵੇਂ ਵਿਆਹੇ ਜੋੜੇ ਨੇ ਕੁੜੀ ਦੇ ਪਰਿਵਾਰ ਵਲੋਂ ਹਮਲਾ ਕਾਰਨ ਦਾ ਦੋਸ਼ ਲਗਾਇਆ ਹੈ। ਦੱਸਣਯੋਗ ਹੈ ਕਿ ਇਸੇ ਹੀ ਪਿੰਡ ਦੀ ਕੰਵਲਜੀਤ ਕੌਰ ਨੇ ਪਿੰਡ ਦੇ ਹੀ ਇਕ ਨੌਜਵਾਨ ਨਾਲ ਵਿਆਹ ਕਰਵਾ ਲਿਆ ਸੀ। ਜਿਸ ਤੋਂ ਬਾਦ ਕੁੜੀ ਵਾਲਿਆਂ ਵਲੋਂ ਉਨਾਂ ਨੂੰ ਤੰਗ ਕੀਤਾ ਜਾ ਰਿਹਾ ਸੀ। ਕਈ ਵਾਰ ਉਨਾਂ ਦੀ ਆਪਸ ਵਿੱਚ ਕਹਾ ਸੁਣੀ ਵੀ ਹੋਇ। ਇਸ ਦੋਰਾਨ ਕੁੜੀ ਨੇ ਦੋਸ਼ ਲਗਾਇਆ ਕਿ ਬੀਤੀ ਸ਼ਾਮ ਉਸ ਦੇ ਪਰਿਵਾਰ ਵਾਲਿਆਂ ਨੇ ਜਿਸ ਵਿੱਚ ਉਸਦਾ ਚਾਚਾ ਅਤੇ ਬਾਕੀ ਪਰਿਵਾਰਕ ਮੇਂਬਰ ਸਨ। ਇਟਾਂ ਪੱਥਰ ਨਾਲ ਉਨਾਂ ਤੇ ਹਮਲਾ ਕਰ ਦਿੱਤਾ। ਜਿਸ ਦੀ ਵੀਡੀਓ ਵੀ ਬਣਾਈ ਗਈ ਹੈ।

ਇਸ ਤੋਂ ਇਲਾਵਾ ਕੁੜੀ ਨੇ ਇਲਜ਼ਾਮ ਲਾਉਂਦੇ ਕਿਹਾ ਕੀ ਉਸਦੇ ਪਰਿਵਾਰ ਵਾਲੇ ਨਹੀਂ ਚਾਉਂਦੇ ਕਿ ਉਹੋ ਆਪਣੇ ਪਤੀ ਨਾਲ ਇਸ ਪਿੰਡ ਵਿੱਚ ਰਹੇ। ਦਰਅਸਲ ਇਸ ਕੁੜੀ ਦਾ ਪਿੱਛਲੇ 14 ਸਾਲਾਂ ਤੋਂ ਪਿੰਡ ਦੇ ਹੀ ਮੁੰਡੇ ਨਾਲ ਪ੍ਰੇਮ ਸੰਬੰਧ ਸੀ ਅਤੇ ਜਦੋਂ ਦੋਨੋ ਜਾਣੇ ਬਾਲਗ ਹੋਏ ਤਾਂ ਵਿਆਹ ਕਰ ਲਿਆ। ਉਸ ਤੋਂ ਬਾਦ ਪੰਜਾਬ ਹਰਿਆਣਾ ਹਾਈਕੋਟ ਵਿੱਚ ਰਜਿਸਟਰ ਕਰਵਾ ਲਿਆ। ਜਿਸ ਤੋਂ ਬਾਦ ਉਨਾਂ ਨੂੰ ਅਦਾਲਤ ਵਲੋਂ ਦੋ ਗੰਨਮੈਨ ਦਿੱਤੇ ਗਏ ਜੋ 24 ਘੰਟੇ ਉਨਾਂ ਨਾਲ ਰਹਿੰਦੇ ਹਨ। ਇਸ ਜੋੜੇ ਨੇ ਅਪਣੀ ਜਾਨ ਦਾ ਖ਼ਤਰਾ ਦੱਸਦੇ ਹੋਏ ਇਨਸਾਫ ਦੀ ਮੰਗ ਕੀਤੀ ਹੈ।

Punjabi News  ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ