ਗੁਰਦਾਸ ਮਾਨ , ਗਿੱਪੀ ਗਰੇਵਾਲ ਸਮੇਤ ਇਨ੍ਹਾਂ ਸਿਤਾਰਿਆਂ ਨੇ ਉਠਾਈ ਕਿਸਾਨਾਂ ਦੇ ਹੱਕ ਵਿੱਚ ਆਵਾਜ਼

These Punjabi Stars Come in support of the Farmers

ਕੇਂਦਰੀ ਖੇਤੀ ਬਿੱਲਾਂ ਦੇ ਖਿਲਾਫ ਪੰਜਾਬੀ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਨੇ ਵੀ ਅਪਣੀ ਆਵਾਜ਼ ਬੁਲੰਦ ਕੀਤੀ। ਇਸ ਬਿੱਲ ਖਿਲਾਫ ਵੱਖ -ਵੱਖ ਜੱਥੇਬੰਦੀਆਂ ਅਤੇ ਰਾਜਨੈਤਿਕ ਪਾਰਟੀਆਂ ਵਿਰੋਧ ਕਰ ਰਹੀਆਂ ਹਨ। ਅਜਿਹੇ ਵਿੱਚ ਪੰਜਾਬੀ ਕਲਾਕਾਰ ਵੀ ਖੇਤੀ ਬਿਲਾਂ ਦਾ ਖੁੱਲ ਕੇ ਵਿਰੋਧ ਕਰ ਰਹੇ ਹਨ। ਹੁਣ ਗਿੱਪੀ ਗਰੇਵਾਲ ਨੇ ਵੀ ਸ਼ੋਸ਼ਲ ਮੀਡਿਆ ਤੇ ਖੇਤੀ ਬਿਲਾਂ ਖਿਲਾਫ ਇਕ ਗੀਤ ਪੇਸ਼ ਕੀਤਾ ਹੈ। ਜਿਸ ਵਿੱਚ ਗਿੱਪੀ ਨੇ ਕਿਸਾਨਾਂ ਨਾਲ ਧੱਕੇਸ਼ਾਹੀ ਦੀ ਗੱਲ ਕੀਤੀ ਹੈ।

ਇਸ ਨਾਲ ਹੀ ਗਇਕ ਰਣਜੀਤ ਬਾਵਾ ਇਸ ਮਾਮਲੇ ਵਿੱਚ ਖੁੱਲ ਕੇ ਨਿੱਤਰੇ ਹਨ। ਹੁਣ ਰਣਜੀਤ ਬਾਵਾ ਨੇ ਗੁਰਦਾਸਪੁਰ ਤੋਂ ਸੰਸਦ ਸਨੀ ਦਿਓਲ ਨੂੰ ਅਪੀਲ ਕੀਤੀ ਹੈ। ਰਣਜੀਤ ਬਾਵਾ ਨੇ ਲਿਖਿਆ ਸਰ ,ਤੁਸੀਂ ਗੁਰਦਾਸਪੁਰ ਤੋਂ MP ਹੋ। ਤੁਹਾਨੂੰ ਕਿਸਾਨਾਂ ਲਈ ਕੁਝ ਕਰਨਾ ਚਾਹੀਦਾ ਹੈ। ਘੱਟੋ-ਘੱਟ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰੋ। ਤੁਹਾਨੂੰ ਪੰਜਾਬੀਆਂ ਨੇ ਬਹੁਤ ਉਮੀਦ ਨਾਲ MP ਬਣਾਇਆ ਹੈ। ਮੈਂ ਖੁੱਦ ਗੁਰਦਾਸਪੁਰ ਤੋਂ ਹਾਂ।

Punjabi News  ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ