ਸਾਊਦੀ ਅਰਬ ‘ਚ ਵੱਡੀ ਗਿਣਤੀ ਵਿੱਚ ਫਸੇ ਭਾਰਤੀ, ਭੀਖ ਮੰਗਣ ਲਈ ਹੋਏ ਮਜਬੂਰ, ਕੁੱਝ ਨੂੰ ਭੇਜਿਆ ਗਿਆ ਜੇਲ੍ਹ

Poor condition of indian citizens in Saudi Arab

ਸਾਊਦੀ ਅਰਬ ਦੇ ਰਿਆਦ ਵਿੱਚ ਕਰੋਣਾ ਵਾਇਰਸ ਦੇ ਚਲਦਿਆਂ 450 ਭਾਰਤੀ ਕਾਮੇ ਸੜਕ ਤੇ ਭੀਖ ਮੰਗਣ ਲਈ ਮਜ਼ਬੂਰ ਹੋ ਗਏ ਹਨ। ਵਾਇਰਸ ਚਲਦਿਆਂ ਉਨ੍ਹਾਂ ਦੀ ਨੌਕਰੀ ਚਲੀ ਗਈ ਅਤੇ ਵਰਕ ਪਰਮਿਟ ਦੀ ਮਿਆਦ ਲੱਗਣਾ ਕਾਰਨ ਉਹੋ ਉੱਥੇ ਫੱਸ ਗਏ ਨੇ। ਇਹਨਾਂ ਵਿੱਚੋ ਜ਼ਿਆਦਾ ਲੋਕ ਤੇਲੰਗਾਨਾ ,ਬਿਹਾਰ ,ਉੱਤਰ ਪ੍ਰਦੇਸ਼, ਰਾਜਸਥਾਨ ,ਕਰਨਾਟਕ ਅਤੇ ਪੰਜਾਬ ਤੋਂ ਹਨ। ਕੰਮ ਨਾ ਹੋਣ ਕਾਰਨ ਇਹਨਾਂ ਨੂੰ ਭੀਖ ਮੰਗਣੀ ਪੈ ਰਹੀ ਹੈ ਜਿਸ ਨਾਲ ਇਹ ਆਪਣਾ ਗੁਜ਼ਾਰਾ ਕਰ ਸਕਣ।

ਇਕ ਨਿੱਜੀ ਚੈਨਲ ਦੀ ਵਾਇਰਲ ਵੀਡੀਓ ਵਿੱਚ ਕਾਮੇ ਕਹਿੰਦੇ ਹਨ ਕੀ ਉਨ੍ਹਾਂ ਦਾ ਅਪਰਾਧ ਸਿਰਫ ਇਹ ਹੈ ਕੀ ਉਨ੍ਹਾਂ ਦੇ ਕਿਰਾਏ ਦੇ ਕਮਰੇ ਵਿੱਚ ਜਾ ਕੇ ਉਨ੍ਹਾਂ ਦੀ ਪਛਾਣ ਕੀਤੀ ਗਈ। ਜੇਦਾਹ ਡਿਟੈਂਸਨ ਸੈਂਟਰ ਵਿੱਚ ਭੇਜ ਦਿੱਤਾ ਗਿਆ। ਇਨ੍ਹਾਂ ਵਿੱਚੋ ਉੱਤਰ ਪ੍ਰਦੇਸ਼ ਤੋਂ 39,ਬਿਹਾਰ ਤੋਂ 10 ਤੇਲੰਗਾਨਾ ਅਤੇ ਮਹਰਾਸਟਰ ਤੋਂ 5 ਜੰਮੂ ਕਸ਼ਮੀਰ ਅਤੇ ਕਰਨਾਟਕ ਤੋਂ 4 ਲੋਕ ਹਨ। ਕਰੋਨਾ ਦੇ ਚਲਦਿਆਂ ਸਾਊਦੀ ਅਰਬ ਦੀ ਅਰਥ ਵਿਵਸਥਾ ਪੂਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਈ ਹੈ। ਇੱਥੇ ਕੰਮ ਕਰਨ ਵਾਲੇ ਵਿਦੇਸ਼ੀ ਕਾਮੇ ਵੀ ਬੇਰੋਜ਼ਗਾਰ ਹੋ ਗਏ ਹਨ। ਉਨ੍ਹਾਂ ਨੇ ਦੱਸਿਆ ਕਿ ਪਿਛਲੇ 4 ਮਹੀਨੇ ਤੋਂ ਉਹ ਮੁਸਕਲਾਂ ਦਾ ਸਾਮਣਾ ਕਰ ਰਹੇ ਹਨ। ਉਨਾਂ ਕਿਹਾ ਕੀ ਪਾਕਿਸਤਾਨ ਬੰਗਲਾਦੇਸ਼ ਅਤੇ ਸ਼੍ਰੀਲੰਕਾ ਦੇ ਲੋਕਾਂ ਨੂੰ ਉਨ੍ਹਾਂ ਦੇ ਦੇਸ਼ ਵਲੋਂ ਮੱਦਦ ਮਿਲ ਰਹੀ ਹੈ ਅਤੇ ਉਨ੍ਹਾਂ ਨੂੰ ਵਾਪਸ ਭੇਜਿਆ ਜਾ ਰਿਹਾ ਹੈ। ਜਦਕਿ ਅਸੀਂ ਇੱਥੇ ਫਸੇ ਹੋਏ ਹਾਂ।

ਵਿਦੇਸ਼ ਮੰਤਰਾਲੇ ਮੁਤਾਬਕ 2.4 ਲੱਖ ਭਾਰਤੀਆਂ ਨੇ ਭਾਰਤ ਵਾਪਸ ਪਰਤਣ ਲਈ ਰਜਿਸਟਰੇਸ਼ਨ ਕੀਤੀ ਸੀ ਪਰ ਸਿਰਫ 40 ਹਜ਼ਾਰ ਹੀ ਵਾਪਸ ਆ ਸਕੇ ਹਨ।

Punjabi News  ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ