Corona in Fatehgarh Sahib: ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਵਿੱਚ Corona ਦੀ ਰਫ਼ਤਾਰ ਹੋਈ ਹੋਰ ਤੇਜ਼, 4 ਹੋਰ ਨਵੇਂ ਮਾਮਲੇ ਆਏ ਸਾਹਮਣੇ

4-new-corona-positive-case-in-fatehgarh-sahib

Corona in Fatehgarh Sahib: ਪੰਜਾਬ ‘ਚ ਦਿਨ-ਬ-ਦਿਨ Coronavirus ਦਾ ਕਹਿਰ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ। ਜ਼ਿਲਾ ਫਤਿਹਗੜ੍ਹ ਸਾਹਿਬ ‘ਚ 4 ਹੋਰ Corona ਦੇ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ। ਜਾਣਕਾਰੀ ਮੁਤਾਬਕ Corona ਪਾਜੇਟਿਵ ਜ਼ਿਲੇ ਦੇ ਖਮਾਣੋਂ, ਸਹਿਜਾਦਪੁਰ, ਕੋਟਲਾ ਤੇ ਬਹਿਰਾਮਪੁਰ ਦੇ ਰਹਿਣ ਵਾਲੇ ਹਨ, ਜਿਨ੍ਹਾਂ ਨੂੰ ਇਲਾਜ ਲਈ ਗਿਆਨ ਸਾਗਰ ਹਸਪਤਾਲ, ਬਨੂੜ ਭੇਜਿਆ ਗਿਆ ਹੈ।

ਇਹ ਵੀ ਪੜ੍ਹੋ: Corona in Punjab: ਨਵਾਂ ਸ਼ਹਿਰ ਵਿੱਚ Corona ਬਲਾਸਟ, ਇਕੱਠੇ 18 ਲੋਕਾਂ ਦੀ ਰਿਪੋਰਟ ਆਈ Corona ਪੋਜ਼ੀਟਿਵ

ਸਰਕਾਰੀ ਅੰਕੜਿਆਂ ਦੇ ਮੁਤਾਬਕ ਇਸ ਤੋਂ ਪਹਿਲਾਂ ਫਤਿਹਗੜ੍ਹ ਸਾਹਿਬ ‘ਚ 20 ਹੋਰ ਕੇਸ ਪਾਜ਼ੇਟਿਵ ਹਨ, ਹੁਣ Corona ਮਰੀਜ਼ਾਂ ਦੀ ਗਿਣਤੀ ਵੱਧ ਕੇ 23 ਹੋ ਗਈ ਹੈ, ਜਿਨ੍ਹਾਂ ‘ਚੋਂ 2 ਠੀਕ ਹੋ ਗਏ ਹਨ। ਹੁਣ ਫਤਿਹਗੜ੍ਹ ਸਾਹਿਬ ‘ਚ 21ਐਕਟਿਵ ਕੇਸ ਹਨ। ਇਹ ਜਾਣਕਾਰੀ ਫਤਿਹਗੜ੍ਹ ਸਾਹਿਬ ਦੇ ਸਿਵਲ ਸਰਜਨ ਐਨ.ਕੇ. ਅਗਰਵਾਲ ਨੇ ਦਿੱਤੀ ਹੈ।